Second death due : ਅਜੇ ਕੋਰੋਨਾ ਦਾ ਕਹਿਰ ਰੁਕਿਆ ਨਹੀਂ ਕਿ ਬਲੈਕ ਫੰਗਸ ਦੀ ਨਵੀਂ ਮਹਾਮਾਰੀ ਨੇ ਆਪਣੇ ਪੈਸ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਵਿਚ ਵੀ ਬਲੈਕ ਫੰਗਸ ਨੂੰ ਹੁਣ ਮਹਾਮਾਰੀ ਐਲਾਨ ਦਿੱਤਾ ਗਿਆ ਹੈ। ਰੋਜ਼ਾਨਾ ਇਸ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ ਤੇ ਬਲੈਕ ਫੰਗਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ। ਅੱਜ ਜਿਲ੍ਹਾ ਮੁਕਤਸਰ ਤੋਂ ਬੁਰੀ ਖਬਰ ਹੈ ਜਿਥੇ Black Fungus ਨਾਲ ਦੂਜੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਿੰਡ ਭਲਾਈਆਣਾ ਵਾਸੀ ਮ੍ਰਿਤਕ ਦਾ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ। ਮ੍ਰਿਤਕ ਦੀ ਉਮਰ 65 ਸਾਲ ਸੀ ਤੇ ਕੋਰੋਨਾ ਨੈਗੇਟਿਵ ਹੋਣ ਉਪਰੰਤ ਉਸਨੂੰ ਬਲੈਕ ਫ਼ੰਗਸ ਹੋ ਗਿਆ ਸੀ। ਲੁਧਿਆਣਾ ਵਿਖੇ ਉਸਦੀ ਸਥਿਤੀ ਗੰਭੀਰ ਹੋਣ ਕਰਕੇ ਉਸਨੂੰ ਪਿੰਡ ਭਲਾਈਆਣਾ ਵਾਪਿਸ ਲਿਆਂਦਾ ਗਿਆ ਸੀ, ਜਿੱਥੇ ਅੱਜ ਉਸਦੀ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਗਿੱਦੜਬਾਹਾ ਵਾਸੀ ਦੀ ਬਠਿੰਡਾ ਵਿਖੇ ਇਸੇ ਬਿਮਾਰੀ ਕਰਕੇ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਡਾ: ਰੰਜੂ ਸਿੰਗਲਾ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਕੱਲ੍ਹ ਬਠਿੰਡਾ ਵਿਖੇ ਅਤੇ ਇੱਕ ਦੀ ਅੱਜ ਲੁਧਿਆਣਾ ਵਿਖੇ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਦੋਗਲੀ ਨੀਤੀ ਖੇਡ ਰਹੇ Navjot Sidhu, ਬਹਿਬਲਕਲਾਂ ਦੇ ਸ਼ਹੀਦ ਕ੍ਰਿਸ਼ਨ ਭਗਵਾਨ ਦੇ ਬੇਟੇ ਨੇ ਲਾਏ ਵੱਡੇ ਇਲਜ਼ਾਮ