ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਉਨ੍ਹਾਂ ਦੇ ਚੌਥੇ ਪੁੱਤਰ ਬਾਬਾ ਅਟਲ ਰਾਏ ਜੀ ਬਹੁਤ ਤੇਜਸਵੀ ਸਨ। ਉਨ੍ਹਾਂ ਦਾ ਬਚਪਨ ਤੋਂ ਹੀ ਸਾਧੂ-ਸੁਭਾਅ ਵਾਲਾ ਸੀ। ਇਸੇ ਕਰਕੇ ਬਚਪਨ ਵਿੱਚ ਹੀ ਉਨ੍ਹਾਂ ਨੂੰ ਬਾਬਾ ਜੀ ਕਿਹਾ ਜਾਂਦਾ ਸੀ। ਅਟਲ ਰਾਏ ਜੀ ਜੋ ਵੀ ਬੋਲਦੇ ਸਨ, ਉਹ ਸੱਚ ਹੁੰਦਾ ਸੀ। ਬਾਬਾ ਅਟਲ ਜੀ ਨੇ ਕੁਝ ਮੁੱਢਲੀ ਸਿੱਖਿਆ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ।
ਇੱਕ ਦਿਨ ਬੱਚਿਆਂ ਦੇ ਨਾਲ ਖਿੱਦੋ ਖੁੰਡੀ ਖੇਡ ਰਹੇ ਸਨ ਤਾਂ ਮੋਹਨ ਨਾਮ ਦੇ ਬਾਲਕ ਦੀ ਵਾਰੀ ਆਈ। ਮੋਹਨ ਨੇ ਕਿਹਾ ਕਿ ਉਹ ਆਪਣੀ ਵਾਰੀ ਕੱਲ ਦੇਵੇਗਾ। ਰਾਤ ਨੂੰ ਮੋਹਨ ਨੂੰ ਸੱਪ ਨੇ ਕੱਟ ਲਿਆ। ਅਗਲੀ ਸਵੇਰ ਉਹ ਜਦੋਂ ਮੋਹਨ ਦੇ ਘਰ ਗਏ ਤਾਂ ਉਨ੍ਹਾਂ ਘਰ ਮਾਤਮ ਹੋ ਰਿਹਾ ਸੀ। ਤਾਂ ਬਾਬਾ ਅਟਲ ਰਾਏ ਜੀ ਨੇ ਮੋਹਨ ਨੂੰ ਖੂੰਡੀ ਨਾਲ ਟੁੰਬ ਜਗਾਇਆ ਕਿ ‘ਮਚਲਾ ਹੋਇਆ ਕਿਉਂ ਪਿਆ ਹੈ, ਆਪਣੀ ਵਾਰੀ ਦੇ।’
ਇਹ ਬੋਲਦੇ ਹੀ ਅਚਾਨਕ ਮੋਹਨ ਮੌਤ ਦੀ ਨੀਂਦ ਤੋਂ ਜਾਗ ਗਿਆ। ਉਸ ਦੇ ਮਾਤਾ-ਪਿਤਾ ਬਹੁਤ ਖੁਸ਼ ਹੋਏ। ਉਨ੍ਹਾਂ ਨੇ ਇਸ ਨੂੰ ਅਟੱਲ ਰਾਏ ਜੀ ਦੀ ਕਰਾਮਾਤ ਮੰਨੀ। ਇਹ ਗੱਲ ਜਦੋਂ ਗੁਰੂ ਹਰਿਗੋਬਿੰਦ ਜੀ ਨੂੰ ਪਤਾ ਲੱਗੀ ਤਾਂ ਉਹ ਬਹੁਤ ਨਾਰਾਜ਼ ਹੋਏ। ਉਨ੍ਹਾਂ ਕਿਹਾ ਅਟਲ ! ਤੁਸੀਂ ਰੱਬ ਦਾ ਹੁਕੁਮ ਤੋੜਿਆ ਹੈ, ਇਹ ਸੁਣਨ ਤੋਂ ਬਾਅਦ ਅਟਲ ਕਿਸੇ ਸਥਾਨ ‘ਤੇ ਚਲੇ ਗਏ ਅਤੇ ਚਾਦਰ ਲੈ ਕੇ ਕੇ ਲੇਟ ਗਏ ਅਤੇ ਆਪਣੇ ਪ੍ਰਾਣ ਤਿਆਗ ਦਿੱਤੇ।
ਇਹ ਵੀ ਪੜ੍ਹੋ : ਗੁਰੂ ਅਰਜਨ ਦੇਵ ਜੀ ਕੋਲ ਜਦੋਂ ਵਪਾਰ ਕਰਨ ਪਹੁੰਚੇ ਵਪਾਰੀ ਗੰਗਾ ਰਾਮ ਜੀ
ਉਸ ਸਮੇਂ ਉਨ੍ਹਾਂ ਦੀ ਉਮਰ ਨੌਂ ਸਾਲ ਦੀ ਸੀ, ਇਸ ਲਈ ਸੰਗਤਾਂ ਨੇ ਇਨ੍ਹਾਂ ਦਾ ਨੌਂ ਮੰਜ਼ਿਲਾ ਗੁਰਦੁਆਰਾ ਬਣਵਾਇਆ, ਜੋ ਸ੍ਰੀ ਅਮ੍ਰਿਤਸਰ ਸਾਹਿਬ ਜੀ ਵਿੱਚ ਸਾਰੀ ਮੰਜਿਲਾਂ ਨਾਲੋਂ ਉੱਚਾ ਹੈ, ਜੋਕਿ ਦੂਰ-ਦੂਰ ਤੋਂ ਨਜ਼ਰ ਆਉਂਦਾ ਹੈ।