ਪੰਜਾਬ ਦੇ ਇਕ ਯੂਟਿਊਬਰ ਖਿਲਾਫ ਅਰੁਣਾਚਲ ਪ੍ਰਦੇਸ਼ ਦੇ ਵਿਧਾਇਕ ਅਤੇ ਕਾਂਗਰਸ ਨੇਤਾ ਨੀਨੋਂਗ ਏਰਿੰਗ ‘ਤੇ ਨਸਲੀ ਟਿੱਪਣੀਆਂ ਕਰਨ ਲਈ ਕੇਸ ਦਰਜ ਕੀਤਾ ਗਿਆ ਹੈ। ਏਰਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ PUBG ਮੋਬਾਈਲ ਇੰਡੀਆ ਦੀ ਨਵੀਂ ਗੇਮ ਬੈਟਲਗ੍ਰਾਊਂਟ ਮੋਬਾਈਲ ਇੰਡੀਆ ਦੇ ਰੀਲੌਂਚ ‘ਤੇ ਰੋਕ ਲਗਾਉਣ ਲਈ ਕਿਹਾ ਸੀ।
23 ਮਈ ਨੂੰ ਪ੍ਰਕਾਸ਼ਿਤ ਕੀਤੀ ਗਈ ਇੱਕ ਵੀਡੀਓ ਵਿਚ ਪਾਰਸ ਸਿੰਘ, ਜੋ ‘ਪਾਰਸ ਆਫੀਸ਼ੀਅਲ’ ਨਾਂ ਦਾ ਯੂ-ਟਿਊਬ ਚੈਨਲ ਚਲਾਉਂਦਾ ਹੈ, ਨੇ ਏਰਿੰਗ ਨੂੰ ‘ਗੈਰ-ਭਾਰਤੀ’ ਕਿਹਾ ਅਤੇ ਅਰੁਣਾਚਲ ਪ੍ਰਦੇਸ਼ ਨੂੰ ‘ਚੀਨ ਦਾ ਹਿੱਸਾ’ ਦੱਸਿਆ ਸੀ। ਨਸਲੀ ਟਿੱਪਣੀਆਂ ਲਈ ਕੇਸ ਦਰਜ ਹੋਣ ਤੋਂ ਬਾਅਦ ਪਾਰਸ ਨੇ ਆਪਣੇ ਯੂਟਿਊਬ ਚੈਨਲ ‘ਤੇ ਮੁਆਫੀ ਮੰਗੀ। ਉਸਦੀ ਮਾਂ ਦਾ ਦਾਅਵਾ ਹੈ ਕਿ ਕੁਝ ਲੋਕਾਂ ਨੇ ਉਸ ਨੂੰ ਲੈ ਕੇ ਗਏ ਅਤੇ ਹੁਣ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਪੁੱਤਰ ਕਿੱਥੇ ਹੈ। ਪਾਰਸ ਸਿੰਘ ਦੇ ਯੂ-ਟਿਊਬ ਚੈਨਲ ਦੇ 4.54 ਲੱਖ ਸਬਸਕ੍ਰਾਈਬਰਸ ਹਨ।
ਉਥੇ ਹੀ ਅਰੁਣਾਚਲ ਪ੍ਰਦੇਸ਼ ਦੇ ਡਾਇਰੈਕਟਰ ਜਨਰਲ ਪੁਲਿਸ ਆਰ ਪੀ ਉਪਾਧਿਆਏ ਨੇ ਕਿਹਾ ਕਿ ਪੰਜਾਬ ਪੁਲਿਸ ਦੁਆਰਾ ਪਾਰਸ ਸਿੰਘ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਉਸ ਨੂੰ ਛੇਤੀ ਹੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ। ਹਾਲਾਂਕਿ ਅਜੇ ਤੱਕ ਪੰਜਾਬ ਪੁਲਿਸ ਵੱਲੋਂ ਕੋਈ ਅਧਿਕਾਰਤ ਗੱਲਬਾਤ ਨਹੀਂ ਹੋਈ ਹੈ ਕਿ ਸਿੰਘ ਨੂੰ ਉਥੇ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਲੁਧਿਆਣਾ ਦੇ ਨਿੱਜੀ ਹਸਪਤਾਲ ਦੀ ਕਰਤੂਤ- ਕੋਰੋਨਾ ਮਰੀਜ਼ ਦੇ ਇਲਾਜ ਲਈ ਵਸੂਲਿਆ ਤਿੰਨ ਗੁਣਾ ਬਿੱਲ, ਹੋਇਆ ਕੇਸ
ਦੱਸ ਦੇਈਏ ਕਿ ਵਿਧਾਇਕ ਏਰਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਤ ਇੱਕ ਪੱਤਰ ਵਿੱਚ ਲਿਖਿਆ ਸੀ, “ਗੇਮ ਨੂੰ ਦੁਬਾਰਾ ਸ਼ੁਰੂ ਕਰਨਾ ਸਿਰਫ ਇੱਕ ਭਰਮ ਸੀ ਅਤੇ ਬੱਚਿਆਂ ਸਣੇ ਯੂਜ਼ਰਸ ਦਾ ਡਾਟਾ ਇਕੱਠਾ ਕਰਨੇ ਅਤੇ ਇਸ ਨੂੰ ਵਿਦੇਸ਼ੀ ਕੰਪਨੀਆਂ ਅਤੇ ਚੀਨੀ ਸਰਕਾਰ ਨੂੰ ਭੇਜਣਾ ਇੱਕ ਚਾਲ ਸੀ।”
ਇਹ ਵੀ ਪੜ੍ਹੋ : ਥਾਣੇ ਕੋਲ ਗੁੰਡਾਗਰਦੀ ਦਾ ਨੰਗਾ ਨਾਚ- ਸ਼ਰੇ ਬਾਜ਼ਾਰ ਨਾਬਾਲਗ ‘ਤੇ ਤਲਵਾਰਾਂ ਨਾਲ ਹਮਲਾ, ਬਚਾਉਣ ਦੀ ਥਾਂ ਵੀਡੀਓ ਬਣਾਉਣ ‘ਚ ਲੱਗੇ ਲੋਕ
ਏਰਿੰਗ ਨੇ ਕਿਹਾ ਸੀ ਕਿ ਜੇ ਗੇਮ ਨੂੰ ਦੁਬਾਰਾ ਲਾਂਚ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਹ ਨਾਗਰਿਕਾਂ ਦੀ ਪ੍ਰਾਈਵੇਸੀ ਅਤੇ ਸਾਈਬਰ ਸੁਰੱਖਿਆ ‘ਤੇ ਸੰਨ੍ਹ ਹੋਵੇਗੀ।” ਏਰਿੰਗ ਨੇ ਖੇਡ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕੀਤੀ ਕਿ ਭਵਿੱਖ ਵਿਚ ਸਿਰਫ ‘ਕੁਝ ਤਬਦੀਲੀਆਂ’ ਨਾਲ ਪਾਬੰਦੀਸ਼ੁਦਾ ਐਪਾਂ ਨੂੰ ਵਾਪਿਸ ਐਂਟਰੀ ਨਹੀਂ ਦਿੱਤੀ ਜਾਵੇ।