ਭਾਈ ਰਾਮੂ ਜੀ ਰੋਹਤਾਸ ਵਿਖੇ ਵਪਾਰ ਦਾ ਕੰਮ ਕਰਦੇ ਸਨ ਪਰ ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਸੀ। ਭਾਈ ਰਾਮੂ ਜੀ ਅਕਸਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿਚ ਪਰਿਵਾਰ ਸਮੇਤ ਜਾਇਆ ਕਰਦੇ ਸਨ । ਸੰਮਤ 1736 ਵਿੱਚ ਪੋਠੋਹਾਰ ਦੀ ਸੰਗਤ ਨਾਲ ਆਪ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਆਨੰਦਪੁਰ ਸਾਹਿਬ ਗਏ ਤੇ ਗੁਰੂ ਜੀ ਅੱਗੇ ਸੰਤਾਨ ਪ੍ਰਾਪਤੀ ਲਈ ਅਰਦਾਸ ਕੀਤੀ ਤੇਦਿਲ ਵਿਚ ਪ੍ਰਣ ਕੀਤਾ ਕੀ ਜੇ ਉਨ੍ਹਾ ਘਰ ਸੰਤਾਨ ਹੋਈ ਤਾਂ ਉਹ ਗੁਰੂ ਸਾਹਿਬ ਦੀ ਸੇਵਾ ਵਿਚ ਭੇਟ ਕਰਨਗੇ । ਭਾਈ ਰਾਮੂ ਦੇ ਘਰ ਇੱਕ ਪੁੱਤਰੀ ਤੇ ਇੱਕ ਪੁੱਤਰ ਨੇ ਜਨਮ ਲਿਆ, ਜਿਹਨਾਂ ਦੇ ਨਾਂ ਸਾਹਿਬ ਦੇਵਾ ਤੇ ਸਾਹਿਬ ਚੰਦ ਰੱਖੇ ਗਏ।
ਮਾਤਾ ਸਾਹਿਬ ਕੌਰ ਬਚਪਨ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਸੀ। ਜਦੋ ਥੋੜੇ ਵਡੇ ਹੋਏ ਤਾਂ ਜਪੁਜੀ ਸਾਹਿਬ , ਰਹਿਰਾਸ ਤੇ ਕੀਰਤਨ ਸੋਹਿਲਾ ਤੇ ਬਹੁਤ ਸਾਰੇ ਸ਼ਬਦ ਕੰਠ ਕਰ ਲਏ । ਉਹ ਹਮੇਸ਼ਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਗਲਾਂ ਕਰਦੇ ਰਹਿੰਦੇ। ਸਾਹਿਬ ਦੇਵਾਂ ਨੇ ਮਨ ਨਾਲ ਆਪਣੇ ਮਨ ਦੀ ਗਲ ਗੁਰੂ ਗੋਬਿੰਦ ਸਿੰਘ ਜੀ ਅਗੇ ਅਰਦਾਸ ਕਰਕੇ ਸਾਂਝੀ ਕੀਤੀ ਕਿਓਂਕਿ ਉਹ ਆਪਣਾ ਰਿਸ਼ਤਾ ਕਿਤੇ ਹੋਰ ਨਹੀਂ ਗੁਰੂ ਸਾਹਿਬ ਨਾਲ ਕਰਨਾ ਚਾਹੁੰਦੇ ਹਨ।
ਗੁਰੂ ਜੀ ਨੇ ਪਹਿਲਾਂ ਹੀ ਸ਼ਾਦੀਸੁਦਾ ਅਤੇ ਚਾਰ ਸਾਹਿਬਜ਼ਾਦਿਆਂ ਦਾ ਪਿਤਾ ਹੋਣ ਦੇ ਨਾਤੇ ਸਾਹਿਬ ਦੇਵਾਂ (ਮਾਤਾ ਸਾਹਿਬ ਕੌਰ) ਦਾ ਰਿਸ਼ਤਾ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ। ਭਾਈ ਰਾਵ ਸਿੰਘ ਜੀ ਜੋ ਖੰਡੇ ਬਾਟੇ ਦੀ ਪਹੁਲ ਤੋਂ ਬਾਦ ਰਾਮੂ ਜੀ ਤੋਂ ਭਾਈ ਰਾਵ ਸਿੰਘ ਬਣੇ ਚੁਕੇ ਸਨ, ਨੇ ਬੇਨਤੀ ਕੀਤੀ ਕਿ ਸਾਹਿਬ ਦੇਵਾਂ ਤਾਂ ਜਨਮ ਤੋਂ ਹੀ ਤੁਹਾਡੀ ਹੋ ਚੁਕੀ ਹੈ। ਸਾਰੇ ਪਰਿਵਾਰ ਤੇ ਸੰਗਤ ਦੀ ਬੇਨਤੀ ਮੰਨਦੇ ਹੋਏ ਗੁਰੂ ਸਾਹਿਬ ਜੀ ਨੇ ਇਕ ਸ਼ਰਤ ਰਖੀ ’ਕਿ ਸਿਰਫ਼ ਕੁਆਰੇ ਡੋਲ਼ੇ ਦੇ ਤੌਰ ’ਤੇ ਹੀ ਸਾਡੇ ਮਹਿਲਾਂ ਵਿਚ ਰਹਿ ਸਕਦੀ ਹੈ। ਸ਼ਾਦੀ ਹੋਣ ਤੋਂ ਬਾਅਦ ਦਸਮੇਸ਼ ਪਿਤਾ ਜੀ ਦੇ ਹੁਕਮ ਅਨੁਸਾਰ ਮਾਤਾ ਸਾਹਿਬ ਕੌਰ ਜੀ ਨੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿਚ ਧਿਆਨ ਜੋੜ ਕੇ ਕੁਆਰੇ ਡੋਲ਼ੇ ਦੇ ਰੂਪ ਵਿਚ ਗੁਜਾਰੀ ਅਤੇ ਕਦੇ ਵੀ ਗੁਰੂ ਕੇ ਮਹਿਲ ਹੋਣ ਦਾ ਅਭਿਮਾਨ ਨਹੀਂ ਕੀਤਾ ।
ਇਹ ਵੀ ਪੜ੍ਹੋ : ਦਸਮ ਪਾਤਸ਼ਾਹ ਵੱਲੋਂ ਸਿੱਖ ਭਾਈ ਜੋਗੇ ਨੂੰ ਗਲਤ ਰਸਤੇ ‘ਤੇ ਜਾਣ ਤੋਂ ਬਚਾਉਣ ਲਈ ਖੁਦ ਸਿੰਘ ਦਾ ਰੂਪ ਧਾਰਨਾ ਕਰਨਾ