jass bajwa shared poster : ਅੱਜ ਕਿਸਾਨੀ ਸੰਘਰਸ਼ ਨੂੰ ਪੂਰੇ 6 ਮਹੀਨੇ ਹ ਗਏ ਹਨ ਤੇ ਕਿਸਾਨ ਲਗਾਤਾਰ ਦਿੱਲੀ ਧਰਨੇ ਤੇ ਆਪਣੇ ਹੱਕਾਂ ਲਈ ਬੈਠੇ ਹੋਏ ਹਨ। 26 ਮਈ ਨੂੰ ਕਿਸਾਨ ਦਿੱਲੀ ਬਾਰਡਰ ਤੇ ਤੇ ਚਲ ਰਹੇ ਸੰਘਰਸ਼ ਦੇ 6 ਮਹੀਨੇ ਪੂਰੇ ਹੋਣ ਤੇ ‘ਕਾਲਾ ਦਿਵਸ ‘ ਮਨਾ ਰਹੇ ਹਨ। ਇਸ ਕਾਲੇ ਦਿਵਸ ਦੇ ਚਲਦੇ ਪੰਜਾਬੀ ਕਲਾਕਾਰ ਵੀ ਪੂਰਾ ਸਮਰਥਨ ਕਰ ਰਹੇ ਹਨ। ਗਾਇਕ ਜੱਸ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਕ ਪੋਸਟ ਸਾਂਝੀ ਕੀਤੀ ਹੈ।
ਜਿਸ ਵਿੱਚ ਉਹਨਾਂ ਨੇ ਲੋਕਾਂ ਨੂੰ ਟੋਲ ਪਲਾਜ਼ਾ ਭਾਗੋਮਾਜਰਾ ਖਰੜ , ਮੋਹਾਲੀ ਪਹੁੰਚ ਕੇ ਆਪਣਾ ਯੋਗਦਾਨ ਪਾਉਣ ਦੀ ਖਾਸ ਅਪੀਲ ਕੀਤੀ ਹੈ। ਦਸਣਯੋਗ ਹੈ ਕਿ ਹਾਲ ਹੀ ਵਿੱਚ ਗਾਇਕ ਜੱਸ ਬਾਜਵਾ ਦਾ ਨਵਾਂ ਗੀਤ ਹੌਕਾ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਰਾਹੀਂ ਉਹ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਤੇ ਜੋਸ਼ ਭਰ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਕਈ ਕਿਸਾਨੀ ਗੀਤਾਂ ਰਾਹੀਂ ਕਿਸਾਨਾਂ ਦਾ ਸਮਰਥਨ ਕਰ ਚੁਕੇ ਹਨ। ਬਹੁਤ ਸਾਰੇ ਕਿਸਾਨਾਂ ਦੀ ਹੁਣ ਤੱਕ ਮੌਤ ਵੀ ਹੋ ਗਈ ਹੈ ਪਰ ਅਜੇ ਤੱਕ ਸਰਕਾਰ ਦੇ ਸਰ ਤੇ ਜੂ ਵੀ ਨਹੀਂ ਸਰਕ ਰਹੀ। ਸਰਕਾਰ ਬਿਲਕੁਲ ਵੀ ਕਿਸਾਨਾਂ ਵੱਲ ਧਿਆਨ ਨਹੀਂ ਕਰ ਰਹੀ। ਜਿਸ ਦੇ ਚਲਦੇ ਬਹੁਤ ਲੋਕਾਂ ਦਾ ਕਹਿਣਾ ਹੈ ਕਿ ਅੰਦੋਲਨ ਹੁਣ ਠੰਡਾ ਪੈ ਗਿਆ ਹੈ। ਜੱਸ ਬਾਜਵਾ ਨੇ ਨੌਜੁਆਨੀ ਨੂੰ ਮੁੜ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਕਿ ਦਿੱਲੀ ਧਰਨੇ ਤੋਂ ਮੁੜ ਹੌਕਾ ਆਇਆ ਹੈ।
ਸਭ ਨੇ ਉੱਥੇ ਜਾਣਾ ਹੈ। ਜਿਸਦੇ ਨਾਲ ਹੀ ਉਹ ਆਮ ਲੋਕਾਂ ਦੇ ਨਾਲ ਨਾਲ ਕਲਾਕਾਰ ਤੇ ਅਦਾਕਾਰਾ ਨੂੰ ਮੁੜ ਇਕੱਠੇ ਹੋਣ ਦੀ ਅਪੀਲ ਕਰ ਰਹੇ ਹਨ। ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਸਰਕਾਰ ਦਾ ਕਹਿਣਾ ਹੈ ਕਿ ਦੂਰੀ ਬਣਾਓ ਆਪਣਾ ਧਿਆਨ ਰੱਖੋ ਪਰ ਦੂਜੇ ਪਾਸੇ ਸਰਕਾਰ ਹੀ ਕਿਸਾਨਾਂ ਦਾ ਕੋਈ ਫੈਂਸਲਾ ਨਹੀਂ ਕਰ ਰਹੀ। ਲੱਖਾਂ ਦੀ ਗਿਣਤੀ ਵਿੱਚ ਕਿਸਾਨ ਓਥੇ ਬੈਠੇ ਹਨ ਸਿਰਫ ਪੰਜਾਬ ਦੇ ਹੀ ਨਹੀਂ ਹਰਿਆਣਾ , ਪੰਜਾਬ , ਰਾਜਸਥਾਨ ਸਭ ਜਗ੍ਹਾ ਦੇ ਕਿਸਾਨਾਂ ਦੇ ਵਲੋਂ ਧਰਨਾ ਜਾਰੀ ਹੈ।