ਕਿਸਾਨਾਂ ਨੇ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ’ਤੇ ਬੁੱਧਵਾਰ ਨੂੰ ਕਾਲਾ ਦਿਵਸ ਮਨਾਇਆ। ਪੰਜਾਬ ਦੇ ਕਿਸਾਨਾਂ ਨੇ ਆਪਣੇ ਘਰਾਂ ਅਤੇ ਗੱਡੀਆਂ ‘ਤੇ ਕਾਲਾ ਝੰਡਾ ਲਾਇਆ। ਪੰਜਾਬ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਬਾਦਲ ਦੀ ਰਿਹਾਇਸ਼ ‘ਤੇ ਕਾਲਾ ਝੰਡਾ ਲਹਿਰਾਉਂਦਾ ਦੇਖਿਆ ਗਿਆ।
ਹਾਲ ਹੀ ਵਿੱਚ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਆਪਣੇ ਘਰਾਂ ‘ਤੇ ਕਾਲੇ ਝੰਡੇ ਲਗਾਉਣ। ਜਿਸ ਕਾਰਨ ਪਿੰਡ ਬਾਦਲ ਵਿੱਚ ਵਰਕਰਾਂ ਦੇ ਮਕਾਨਾਂ ਦੀਆਂ ਛੱਤਾਂ ’ਤੇ ਕਾਲੇ ਝੰਡੇ ਲਹਿਰਾਏ ਗਏ।
ਇਹ ਵੀ ਪੜ੍ਹੋ : You Tube ‘ਤੇ ਅਰੁਣਾਚਲ ਪ੍ਰਦੇਸ਼ ਦੇ ਵਿਧਾਇਕ ਖਿਲਾਫ ਟਿੱਪਣੀ ਕਰਨ ਵਾਲਾ ਨੌਜਵਾਨ ਗ੍ਰਿਫਤਾਰ
ਉਥੇ ਹੀ ਬਾਦਲ ਨਿਵਾਸ ‘ਤੇ ਕਾਲਾ ਝੰਡਾ ਲਹਿਰਾਉਂਦੇ ਦੇਖਿਆ ਗਿਆ। ਕਾਲੇ ਝੰਡੇ ਦੇ ਨਾਲ ਕੇਸਰੀ ਖਾਲਸਾਈ ਝੰਡਾ ਵੀ ਲਹਿਰਾਉਂਦੇ ਦੇਖਿਆ ਗਿਆ। ਇਸ ਦੇ ਨਾਲ ਹੀ ਕਿਸਾਨਾਂ ਨੇ ਬਠਿੰਡਾ ਦੇ ਅਜੀਤ ਰੋਡ ਚੌਕ ਵਿਖੇ ਨੌਜਵਾਨ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਨੇ ਰੋਸ ਪ੍ਰਗਟਾਇਆ।
ਹਰਿਆਣਾ ਦੇ ਸਿਰਸਾ ਦੇ ਕਿਸਾਨ ਚੌਕ ਵਿਖੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ। ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਨ ਲਈ ਸਰਕਾਰ ‘ਤੇ ਦਬਾਅ ਬਣਾਉਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਕਿਸਾਨ ਕਾਲੇ ਦਿਵਸ ਨੂੰ ਮਨਾਉਣ ਲਈ ਦਿੱਲੀ ਬਾਰਡਰ ‘ਤੇ ਵੀ ਪਹੁੰਚੇ।