ਜਿਲ੍ਹਾ ਬਠਿੰਡਾ ਦੇ ਬਾਠ ਵਿਖੇ ਇੱਕ ASI ਵੱਲੋਂ ਵਿਧਵਾ ਨੂੰ ਬਲੈਕਮੇਲ ਕਰਕੇ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜਤ ਔਰਤ ਦਾ ਦੋਸ਼ ਸੀ ਕਿ ਉਸ ਦੇ ਪੁੱਤਰ ਨੂੰ ਝੂਠੇ ਕੇਸ ‘ਚ ਫਸਾ ਕੇ ਗ੍ਰਿਫਤਾਰ ਕਰ ਲਿਆ ਗਿਆ ਸੀ। ਪੀੜਤਾ ਦੇ ਪੁੱਤਰ ਮਨਪ੍ਰੀਤ ਸਿੰਘ ਪੁੱਤਰ ਗੁਰਦਾਸ ਸਿੰਘ ਨੂੰ ਅੱਜ ਬਠਿੰਡਾ ਦੀ ਇਕ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਹੈ।
ਦੱਸ ਦੇਈਏ ਕਿ ਇਸ ਪੂਰੇ ਮਾਮਲੇ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਐਸ ਆਈ ਟੀ ਬਣਾਈ ਹੈ। ਪੀੜਤ ਮਨਪ੍ਰੀਤ ਸਿੰਘ ਵੱਲੋਂ ਵਕੀਲ ਗੁਰਪ੍ਰੀਤ ਸਿੰਘ ਭਸੀਨ ਅਦਾਲਤ ’ਚ ਪੇਸ਼ ਹੋਏ । ਵਕੀਲ ਦੀਆਂ ਦਲੀਲਾਂ ਅਤੇ ਹਾਈਕੋਰਟ ਵੱਲੋਂ ਇਸ ਕੇਸ ਦੀ ਪੜਤਾਲ ਲਈ ਬਣਾਈ ਨਵੀਂ ਐਸ ਆਈ ਟੀ ਸਬੰਧੀ ਦਸਤਾਵੇਜ਼ਾਂ ਤੋਂ ਇਲਾਵਾ ਉਨ੍ਹਾਂ ਕੁੱਝ ਅਹਿਮ ਤੱਥ ਅਦਾਲਤ ਸਾਹਮਣੇ ਪੇਸ਼ ਕੀਤੇ। ਤੱਥਾਂ ਦੇ ਆਧਾਰ ‘ਤੇ ਮਨਪ੍ਰੀਤ ਸਿੰਘ ਨੂੰ ਅੱਜ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਗਏ।
ਇਹ ਵੀ ਪੜ੍ਹੋ : ਮਾਂ ਨੂੰ ਹੋਇਆ ਕੋਰੋਨਾ ਤਾਂ ਪ੍ਰੇਸ਼ਾਨ ਨਾਬਾਲਗ ਧੀ ਨੇ ਚੁੱਕਿਆ ਖੌਫਨਾਕ ਕਦਮ, ਕੀਤੀ ਖੁਦਕੁਸ਼ੀ
ਦੱਸਣਯੋਗ ਹੈ ਕਿ ਸੀਆਈਏ ਸਟਾਫ ਦੇ ਏਐਸਆਈ ਨੂੰ ਇਕ ਵਿਧਵਾ ਔਰਤ ਨਾਲ ਬਲਾਤਕਾਰ ਕਰਦੇ ਸਮੇਂ ਪਿੰਡ ਬਾਠ ਦੇ ਲੋਕਾਂ ਨੇ ਰੰਗੇ ਹੱਥੀਂ ਫੜ ਲਿਆ। ਦੋਸ਼ੀ ਗੁਰਿੰਦਰ ਸਿੰਘ ਲੋਕਾਂ ਨੂੰ ਦੇਖ ਕੇ ਮੂੰਹ ਲੁਕਾ ਕੇ ਰੋਣ ਲੱਗ ਪਿਆ। ਉਸੇ ਸਮੇਂ, ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾਈ ਅਤੇ ਇੰਟਰਨੈਟ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਏਐਸਆਈ ਨੇ ਪੀੜਤਾ ਦੇ ਲੜਕੇ ਉਤੇ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਔਰਤ ਦੀ ਮਦਦ ਕਰਨ ਬਦਲੇ ਏਐਸਆਈ ਬਲਾਤਕਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ‘Black Fungus’ ਨੂੰ ਲੈ ਕੇ ਹੋਈ ਗੰਭੀਰ, ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ. ਪੀ. ਸੋਨੀ ਨੇ ਮੋਹਾਲੀ ਵਿਖੇ ਕੀਤੀ ਸਮੀਖਿਆ ਬੈਠਕ