ਪਹਿਲਵਾਨ ਸੁਸ਼ੀਲ ਕੁਮਾਰ ਅਤੇ ਉਸ ਦੇ ਸਾਥੀਆਂ ਨੂੰ ਇੱਕ ਹੋਰ ਪਹਿਲਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਅਦਾਲਤ ਨੇ ਅੱਜ ਸੁਸ਼ੀਲ ਕੁਮਾਰ ਨੂੰ ਚਾਰ ਦਿਨਾਂ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਦਿੱਲੀ ਪੁਲਿਸ ਦੇ ਵਕੀਲ ਅਤੇ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਅਦਾਲਤ ਤੋਂ ਸੁਸ਼ੀਲ ਕੁਮਾਰ ਦਾ ਸੱਤ ਦਿਨਾਂ ਦਾ ਰਿਮਾਂਡ ਮੰਗਿਆ ਸੀ।
ਇਸ ਮਾਮਲੇ ਵਿੱਚ ਹੁਣ ਤੱਕ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। 4 ਮਈ ਨੂੰ ਸੁਸ਼ੀਲ ਕੁਮਾਰ ਨੇ ਆਪਣੀ ਟੀਮ ਦੇ ਸਾਥੀਆਂ ਦੇ ਨਾਲ ਸਾਗਰ, ਭਗਤ ਅਤੇ ਸੋਨੂੰ ਨੂੰ ਡੰਡਿਆਂ ਅਤੇ ਹਾਕੀ ਨਾਲ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਸਾਗਰ ਦੋ ਮੌਤ ਹੋ ਗਈ ਸੀ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਦੋਵੇਂ ਮੁਲਜ਼ਮ ਜਾਂਚ ਵਿੱਚ ਪੁਲਿਸ ਦਾ ਸਹਿਯੋਗ ਨਹੀਂ ਕਰ ਰਹੇ ਹਨ। ਉਨ੍ਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਕੁੱਝ ਹੋਰ ਮਹੱਤਵਪੂਰਣ ਸਬੂਤ ਲੱਭੇ ਜਾ ਸਕਦੇ ਹਨ, ਜੋ ਅਜੇ ਤੱਕ ਨਹੀਂ ਮਿਲੇ ਹਨ। ਹੁਣ ਤੱਕ ਮੁਲਜ਼ਮਾਂ ਦੀਆਂ ਸੱਤ ਗੱਡੀਆਂ ਜ਼ਬਤ ਕਰ ਲਈਆਂ ਗਈਆਂ ਹਨ। ਚਾਰ ਵਾਹਨ ਕਿਸ ਦੇ ਹਨ, ਇਹ ਪਤਾ ਲੱਗਿਆ ਹੈ, ਤਿੰਨ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰਿਸ਼ਵਤ ਲੈਣ ਦੇ ਦੋਸ਼ ‘ਚ FCI ਦੇ ਅਧਿਕਾਰੀਆਂ ‘ਤੇ CBI ਦਾ ਛਾਪਾ, ਕਰੋੜਾਂ ਦਾ ਸੋਨਾ ਅਤੇ ਨਕਦੀ ਬਰਾਮਦ
ਪੁਲਿਸ ਨੇ ਕਿਹਾ ਕੇ ਸੁਸ਼ੀਲ ਦਾ ਮੋਬਾਈਲ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ। ਇਸ ਘਟਨਾ ਵਿੱਚ 18-20 ਲੋਕ ਸ਼ਾਮਿਲ ਹਨ। ਬਾਕੀ ਲੋਕਾਂ ਨੂੰ ਸਿਰਫ ਸੁਸ਼ੀਲ ਦੀ ਨਿਸ਼ਾਨਦੇਹੀ ਨਾਲ ਹੀ ਫੜਿਆ ਜਾ ਸਕਦਾ ਹੈ, ਇਸ ਲਈ ਉਸ ਦੀ ਹਿਰਾਸਤ ਜ਼ਰੂਰੀ ਹੈ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਸੁਸ਼ੀਲ ਦੇ ਘਰ ਦਾ ਡੀਵੀਆਰ ਨਹੀਂ ਮਿਲਿਆ ਹੈ। ਦੋਸ਼ੀ ਨੇ ਘਟਨਾ ਦੇ ਦੌਰਾਨ ਜੋ ਕੱਪੜੇ ਪਾਏ ਸਨ ਉਹ ਵੀ ਨਹੀਂ ਮਿਲੇ ਹਨ। ਜਾਂਚ ਏਜੰਸੀ ਨੂੰ ਪੂਰਾ ਮੌਕਾ ਮਿਲਣਾ ਚਾਹੀਦਾ ਹੈ ਤਾਂ ਜੋ ਨਿਰਪੱਖ ਜਾਂਚ ਕੀਤੀ ਜਾ ਸਕੇ।
ਇਹ ਵੀ ਦੇਖੋ : ਰੇਹੜੀਆਂ ਚੁਕਾਉਣ ਆਏ ਪੁਲਿਸ ਵਾਲਿਆਂ ‘ਤੇ ਫੁੱਟਿਆ ਲੋਕਾਂ ਦਾ ਗੁੱਸਾ, ਦੇਖੋ ਕਿਵੇਂ ਮੌਕੇ ਤੋਂ ਭਜਾਏ