ਕੱਥੂਨੰਗਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀ ਸੰਕਟ ਦੇ ਸਮੇਂ ਦੌਰਾਨ ਲੁੱਕ ਬੈਠ ਗਏ ਸਨ ਅਤੇ ਕਾਂਗਰਸ ਸਰਕਾਰ ਤੋਂ ਟੀਕਿਆਂ ਦੀ ਘਾਟ ਦਾ ਨੋਟਿਸ ਲੈਂਦੇ ਹੋਏ ਅਗਲੇ ਛੇ ਮਹੀਨਿਆਂ ਵਿੱਚ ਪੂਰੇ ਰਾਜ ਨੂੰ ਟੀਕਾਕਰਨ ਲਈ 1000 ਕਰੋੜ ਰੁਪਏ ਦੀ ਟੀਕਾ ਖੁਰਾਕ ਖਰੀਦਣ ਦੀ ਮੰਗ ਕੀਤੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਥੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਸਥਾਪਤ ਕੀਤੇ ਗਏ ਦਸਵੇਂ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਕਰਨ ਆਏ ਸਨ।
ਇਸ ਮੌਕੇ ਉਥੇ ਮੌਜੂਦ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਖੁਲਾਸਾ ਕੀਤਾ ਕਿ 25 ਬੈੱਡਾਂ ਵਾਲੇ ਕੋਵਿਡ ਸੈਂਟਰ ਤੋਂ ਇਲਾਵਾ ਲੋਕਾਂ ਨੂੰ ਵੱਖਰੇ ਆਈਸੋਲੇਸ਼ਨ ਵਾਰਡ ਬਣਾਉਣ ਤੋਂ ਇਲਾਵਾ ਪਾਰਟੀ ਨੇ ਹਲਕੇ ਵਿਚ 15 ਆਕਸੀਜਨ ਕੰਸਟ੍ਰੇਟਰ ਨਾਲ ਆਕਸੀਜਨ ਸੇਵਾ ਵੀ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਨੇ ਇਹ ਸਹੂਲਤ ਸਥਾਪਤ ਹੈ, ਉਥੇ ਹੀ ਪ੍ਰਮੁੱਖ ਨਾਗਰਿਕਾਂ ਅਤੇ ਪ੍ਰਵਾਸੀ ਭਾਰਤੀਆਂ ਦੁਆਰਾ ਕੋਵਿਡ ਕੇਅਰ ਸੈਂਟਰ ਲਈ ਆਕਸੀਜਨ ਸੇਵਾ ਵਾਸਤੇ 65 ਕੰਸਟ੍ਰੇਟਰ ਦੀ ਪਹਿਲਕਦਮੀ ਕਰਦੇ ਹੋਏ ਦਾਨ ਕੀਤੀ ਗਈ ਹੈ ਜਿਸ ਵਿੱਚ ਪਟਿਆਲੇ ਦੇ ਡਾਕਟਰ ਪੁਸ਼ਪੰਤ ਸਿੰਘ ਗਰੇਵਾਲ, ਦੁਬਈ ਦੇ ਨਿਖਿਲ ਕਿਲਾਚੰਦ ਅਤੇ ਜੈ ਸਿੱਧੂ ਸ਼ਾਮਲ ਹਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਆਕਸੀਜਨ ਸੇਵਾ ਮਜੀਠੀਆ, ਕੱਥੂਨੰਗਲ ਅਤੇ ਮੱਤੇਵਾਲ ਵਿਖੇ ਹਰੇਕ ਵਿੱਚ ਪੰਜ ਕੰਸਟ੍ਰੇਟਰਾਂ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਮਜੀਠੀਆ ਨੇ ਇਹ ਵੀ ਖੁਲਾਸਾ ਕੀਤਾ ਕਿ ਸਾਰੀ ਸੇਵਾ ਰਾਜਨੀਤੀ ਨੂੰ ਇਕ ਪਾਸੇ ਰੱਖ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਬਟਾਲਾ ਦੇ ਨੇੜਲੇ ਹਲਕੇ ਤੋਂ ਕਾਂਗਰਸੀ ਨੇਤਾ ਅਸ਼ਵਨੀ ਸੇਖੜੀ ਨੂੰ ਮਦਦ ਦੀ ਪੇਸ਼ਕਸ਼ ਵੀ ਕੀਤੀ ਹੈ।
ਇਸ ਮੌਕੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ, “ਅਜਿਹਾ ਲੱਗਦਾ ਹੈ ਕਿ ਜ਼ਮੀਨ ‘ਤੇ ਕੋਈ ਸਰਕਾਰ ਨਹੀਂ ਹੈ। ਜਦੋਂ ਕਿ ਦੂਜੇ ਰਾਜਾਂ ਦੇ ਮੁੱਖ ਮੰਤਰੀਆਂ ਨੇ ਟੀਕਿਆਂ ਦਾ ਪ੍ਰਬੰਧ ਕੀਤਾ ਹੈ, ਉਥੇ ਹੀ ਕਾਂਗਰਸ ਸਰਕਾਰ ਸਿਰਫ ਕੇਂਦਰ ਸਰਕਾਰ ਦੀ ਮਾਮੂਲੀ ਸਪਲਾਈ ‘ਤੇ ਹੀ ਟਿਕੀ ਹੋਈ ਹੈ, ਜੋ ਸੁੱਕ ਗਈ ਹੈ। ਸਰਕਾਰ ਨੂੰ ਅਗਲੇ ਛੇ ਮਹੀਨਿਆਂ ਵਿੱਚ ਸਮੁੱਚੀ ਰਾਜ ਦੀ ਅਬਾਦੀ ਦੇ ਟੀਕਾਕਰਨ ਲਈ ਟੀਕੇ ਦੀਆਂ ਖੁਰਾਕਾਂ ਦੀ ਖਰੀਦ ਲਈ 1000 ਕਰੋੜ ਰੁਪਏ ਅਲਾਟ ਕਰਨੇ ਚਾਹੀਦੇ ਹਨ।
ਮੌਜੂਦਾ ਹਾਲਾਤ ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੀ ਕਿਸਮਤ ਦੇ ਸਹਾਰੇ ਛੱਡ ਦਿੱਤਾ ਗਿਆ ਹੈ। ਸਰਹੱਦੀ ਇਲਾਕਿਆਂ ਦੇ ਲੋਕ ਡਾਕਟਰੀ ਸਹੂਲਤਾਂ ਦੀ ਘਾਟ ਕਾਰਨ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਹੱਦੀ ਇਲਾਕਿਆਂ ਵਿੱਚ ਆਕਸੀਜਨ ਕੰਸਟ੍ਰੇਟਰਾਂ ਦੀ ਸਪਲਾਈ ਕਰਕੇ ਇਨ੍ਹਾਂ ਲੋਕਾਂ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਹੈਰਾਨੀ ਪ੍ਰਗਟਾਈ ਕਿ ਕਿਵੇਂ ਪ੍ਰਾਈਵੇਟ ਹਸਪਤਾਲ ਜ਼ਿੰਦਗੀ ਬਚਾਉਣ ਵਾਲੇ ਟੀਕਿਆਂ ਲਈ 60,000 ਰੁਪਏ ਵਸੂਲ ਕੇ ਲੋਕਾਂ ਨੂੰ ਭਾਜੜਾਂ ਪਾ ਰਹੇ ਹਨ। ਉਨ੍ਹਾਂ ਇੱਕ ਪਰਿਵਾਰ ਦੀ ਉਦਾਹਰਣ ਵੀ ਦਿੱਤੀ ਜਿਸ ‘ਤੇ ਅਮਨਦੀਪ ਹਸਪਤਾਲ ਵੱਲੋਂ ਮਹਾਮਾਰੀ ਦੇ ਸ਼ਿਕਾਰ ਇੱਕ ਮਰੀਜ ਦੇ ਇਲਾਜ ਲਈ 21 ਲੱਖ ਰੁਪਏ ਦਾ ਬਿੱਲ ਵਸੂਲਿਆ ਗਿਆ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਪਹੁੰਚੇ ਕਾਂਗਰਸੀ MP ਜਸਬੀਰ ਸਿੰਘ ਗਿੱਲ ਦੇ ਘਰ, ਮਾਤਾ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ
ਸ. ਬਾਦਲ ਨੇ ਖੁਲਾਸਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ 500 ਕੰਸਟ੍ਰੇਟਰ ਇਕੱਠੇ ਕੀਤੇ ਹਨ ਅਤੇ ਹੁਣ ਇਸ ਨੇ ਆਪਣੇ ਆਕਸੀਜਨ ਸੇਵਾ ਦੀ ਪਹਿਲ ਨੂੰ 25 ਹਲਕਿਆਂ ਤੱਕ ਵਧਾ ਦਿੱਤਾ ਹੈ। ਉਨ੍ਹਾਂ ਨੇ ਐਨ.ਜੀ.ਓਜ਼ ਅਤੇ ਸਮਾਜਿਕ ਸੰਗਠਨਾਂ ਨੂੰ ਅਪੀਲ ਕੀਤੀ ਕਿ ਇਸ ਅੰਦੋਲਨ ਨੂੰ ਅੱਗੇ ਵਧਾਉਣ ਲਈ ਹੋਰ ਕੰਸਟ੍ਰੇਟਰਾਂ ਨੂੰ ਯਕੀਨੀ ਬਣਾ ਕੇ ਲੋਕਾਂ ਤੱਕ ਪਹੁੰਚਿਆ ਜਾਵੇ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਟੀਕਾ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਹੁਣ ਕਮੇਟੀ ਫਾਈਜ਼ਰ ਟੀਕੇ ਦੀਆਂ ਖੁਰਾਕਾਂ ਨੂੰ ਅਮਰੀਕਾ ਤੋਂ ਵੱਡੇ ਪੱਧਰ ’ਤੇ ਦਰਾਮਦ ਕਰਨਾ ਚਾਹੁੰਦੀ ਹੈ। ਅਸੀਂ ਇਜਾਜ਼ਤ ਲਈ ਅਰਜ਼ੀ ਦਿੱਤੀ ਸੀ ਪਰ ਅਜੇ ਤੱਕ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ 100 ਵੈਂਟੀਲੇਟਰਾਂ ਸਣੇ ਪਰਵਾਸੀ ਭਾਰਤੀਆਂ ਵੱਲੋਂ ਹੋਰ ਮਦਦ ਵਿਦੇਸ਼ਾਂ ਤੋਂ ਪੰਜਾਬ ਭੇਜੀ ਜਾ ਰਹੀ ਹੈ।