ਬਠਿੰਡਾ : ਬਲੈਕ ਫੰਗਸ ਦੇ ਵਧਦੇ ਮਾਮਲਿਆਂ ਕਰਕੇ ਡਾਕਟਰਾਂ ਦੀ ਚਿੰਤਾ ਵਧਦੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਵੀ ਇਸ ਨੂੰ ਮਹਾਮਾਰੀ ਐਲਾਨ ਦਿੱਤਾ ਹੈ। ਬਠਿੰਡਾ ਜ਼ਿਲ੍ਹੇ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਬਲੈਕ ਫੰਗਸ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ, ਉਥੇ ਹੀ 4 ਮੌਤਾਂ ਹੋਈਆਂ ਹਨ, ਜੋਕਿ ਖਤਰੇ ਦੀ ਘੰਟੀ ਹੈ।
ਹਾਲਾਂਕਿ ਸਿਵਲ ਹਸਪਤਾਲ ਬਿਮਾਰੀ ਦੇ ਇਲਾਜ ਲਈ ਤਿਆਰ ਨਹੀਂ ਹੈ, ਪਰ ਏਮਜ਼ ਦੀ ਸਥਾਨਕ ਇਕਾਈ ਨੇ ਟਾਸਕ ਫੋਰਸ ਬਣਾਉਣ ਤੋਂ ਬਾਅਦ ਇਲਾਜ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਏਮਜ਼ ਦੇ ਡਾਇਰੈਕਟਰ ਡਾ. ਡੀ ਕੇ ਸਿੰਘ ਨੇ ਕਿਹਾ, “ਅਸੀਂ ਬਲੈਕ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਇਨਫੈਕਸ਼ਨ ਦੇ ਇਲਾਜ ਲਈ ਟੀਕੇ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਹੁਣ ਰਾਜ ਸਰਕਾਰ ਨੇ ਵੀ ਸਾਨੂੰ ਇਸ ਸਪਲਾਈ ਦਾ ਭਰੋਸਾ ਦਿੱਤਾ ਹੈ। ”
ਉਥੇ ਹੀ ਕੋਰੋਨਾ ਨੇ ਅੱਖਾਂ ‘ਤੇ ਮਾੜਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਜ਼ਿਲ੍ਹੇ ਵਿੱਚ ਰੇਟਿਨ ਹੈਮੋਰੈਜ ਅਤੇ ਕੰਜਕਟਿਵਾਇਟਿਸ ਦੇ ਕੇਸ ਸਾਹਮਣੇ ਆ ਰਹੇ ਹਨ। ਅੱਖਾਂ ਦੇ ਮਾਹਰ ਡਾਕਟਰ ਪਾਰੁਲ ਗੁਪਤਾ ਨੇ ਕਿਹਾ ਬਿਨਾਂ ਧੋਤੇ ਮਾਸਕ ਦੀ ਵਾਰ-ਵਾਰ ਵਰਤੋਂ ਬੈਲਕ ਫੰਗਸ ਦਾ ਇੱਕ ਮੁੱਖ ਕਾਰਨ ਹੈ। ਇਸ ਲਈ, ਹਰੇਕ ਨੂੰ ਹਰ ਕਾਟਨ ਦੇ ਮਾਸਕ ਨੂੰ ਰੋਜ਼ ਧੋ ਕੇ ਹਵਾ ਵਿੱਚ ਸੁਕਾ ਕੇ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਮੈਡੀਕਲ, ਸਰਜੀਕਲ ਅਤੇ ਐਨ95 ਮਾਸਕ ਨੂੰ ਇੱਕ ਵਾਰ ਪਹਿਨ ਕੇ ਸੁੱਟ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! ਉਮੀਦਵਾਰਾਂ ਲਈ ਬੈਨਰ ਜਾਰੀ
ਬਠਿੰਡਾ ਦੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਕਿਹਾ “ਇੱਥੇ ਹੁਣ ਤੱਕ ਬਲੈਕ ਫੰਗਸ ਦੇ 45 ਦੇ ਕਰੀਬ ਕੇਸ ਸਾਹਮਣੇ ਆਏ ਹਨ ਪਰ ਇਨ੍ਹਾਂ ਵਿੱਚੋਂ ਬਹੁਤੇ ਠੀਕ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਏਮਜ਼ ਦਾ ਪੂਰਾ ਸਮਰਥਨ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਬਲੈਕ ਫੰਗਸ ਦੇ ਮਰੀਜ਼ਾਂ ਲਈ ਬਿਸਤਰੇ ਵਧਾਉਣ ਲਈ ਕਿਹਾ ਹੈ।