ਸਿਹਤ ਵਿਭਾਗ ਦੀ ਲਾਪ੍ਰਵਾਹੀ ਦੇ ਨਿਤ ਨਵੇਂ ਕਾਰਨਾਮੇ ਸਾਹਮਣੇ ਆਉਂਦੇ ਰਹਿੰਦੇ ਹਨ। ਪੰਜਾਬ ‘ਚ ਕੋਰੋਨਾ ਨੂੰ ਕੰਟਰੋਲ ਕਰਨ ਲਈ ਵੈਕਸੀਨੇਸ਼ਨ ਦੀ ਮੁਹਿੰਮ ਬਹੁਤ ਹੀ ਤੇਜ਼ੀ ਨਾਲ ਚੱਲ ਰਹੀ ਹੈ। ਕੋਰੋਨਾ ਟੀਕਾ ਲੱਗਣ ਤੋਂ ਬਾਅਦ ਲਾਭਪਾਤਰੀ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ।
ਪਰ ਅੱਜ ਗੋਰਾਇਆ ਵਿਖੇ ਇੱਕ ਬਹੁਤ ਹੀ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਥੇ ਨਿਤਿਨ ਕੁਮਾਰ ਨਾਂ ਦੇ ਨੌਜਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਰਾਇਆ ਵਿਖੇ 26 ਮਈ ਨੂੰ ਟੀਕਾਕਰਨ ਕੈਂਪ ਲਗਾਇਆ ਗਿਆ ਸੀ ਜਿਸ ‘ਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਏ ਗਏ ਸਨ। ਨਿਤਿਨ ਨੇ ਦੱਸਿਆ ਕਿ ਉਹ ਕੈਂਪ ‘ਚ ਟੀਕਾ ਲਗਵਾਉਣ ਗਿਆ ਸੀ ਪਰ ਸਿਹਤ ਵਿਭਾਗ ਦੀ ਟੀਮ ਨੇ ਇਹ ਕਹਿ ਕੇ ਟੀਕਾ ਲਗਾਉਣ ਤੋਂ ਇਨਕਾਰ ਕਰ ਦਿੱਤਾ ਕਿ ਇਥੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜਾਇਦਾਦ ਕਾਰਨ ਪੁੱਤਰ ਹੀ ਬਣਿਆ ਪਿਓ ਦੀ ਜਾਨ ਦਾ ਦੁਸ਼ਮਣ, ਹਸਪਤਾਲ ‘ਚ ਲੜ ਰਿਹਾ ਜ਼ਿੰਦਗੀ ਤੇ ਮੌਤ ਦੀ ਲੜਾਈ
ਨਿਤਿਨ ਕੈਂਪ ਤੋਂ ਵਾਪਸ ਆ ਗਿਆ ਪਰ ਉਸ ਨੂੰ ਉਦੋਂ ਬਹੁਤ ਹੀ ਹੈਰਾਨਗੀ ਹੋਈ ਜਦੋਂ ਸਿਹਤ ਮਹਿਕਮੇ ਵੱਲੋਂ ਉਸ ਨੂੰ ਫੋਨ ‘ਤੇ ਮੈਸੇਜ ਆ ਗਿਆ ਕਿ ਉਸ ਨੇ ਕੋਰੋਨਾ ਟੀਕੇ ਦੀ ਪਹਿਲੀ ਡੋਜ਼ ਲਗਵਾ ਲਈ ਹੈ ਤੇ ਉਸ ਨੂੰ ਕੋਵਾ ਐਪ ਵੱਲੋਂ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਟੀਕਾ ਲਗਵਾਏ ਸਰਟੀਫਿਕੇਟ ਕਿਵੇਂ ਜਾਰੀ ਹੋ ਸਕਦਾ ਹੈ। ਨਿਤਿਨ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਅਜਿਹੀ ਲਾਪ੍ਰਵਾਹੀ ਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ ਤਾਂ ਜੋ ਦੁਬਾਰਾ ਅਜਿਹੀ ਗਲਤੀ ਨਾ ਹੋ ਸਕੇ।
ਇਹ ਵੀ ਪੜ੍ਹੋ : ਸੱਪ ਦੇ ਡੱਸਣ ਨਾਲ 5 ਸਾਲਾ ਮਾਸੂਮ ਦੀ ਹੋਈ ਮੌਤ