Singer songwriter Babbu Maan : ਦੇਸ਼ ਭਰ ਵਿਚ ਕੋਰੋਨਾ ਮਹਾਂਮਾਰੀ ਨੇ ਆਪਣੇ ਪੈਰ ਪਸਾਰੇ ਹੋਏ ਹਨ। ਹਰ ਰੋਜ਼ ਲੱਖਾਂ ਹੀ ਲੋਕੀ ਆਪਣੀ ਜਾਨ ਕੋਰੋਨਾ ਕਾਰਨ ਗਵਾ ਰਹੇ ਹਨ। ਇਸ ਮਹਾਂਮਾਰੀ ਨੇ ਆਮ ਤੋਂ ਲੈ ਕੇ ਖਾਸ ਤਕ ਸਭ ਨੂੰ ਪ੍ਰਭਾਵਿਤ ਕੀਤਾ ਹੈ। ਹਰ ਕੋਈ ਆਮ ਜਾਂ ਖਾਸ ਆਪਣੇ ਤਰੀਕੇ ਨਾਲ ਮਦਦ ਕਰ ਰਿਹਾ ਹੈ। ਜਿਥੇ ਬਾਲੀਵੁੱਡ ਦੇ ਸਿਤਾਰੇ ਕਾਰੋਨਾ ਮਰੀਜਾਂ ਲਈ ਬਹੁਤ ਕੁਝ ਕਰ ਰਹੇ ਹਨ ਉਥੇ ਹੀ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਪਿਛੇ ਨਹੀਂ ਹਨ।
ਪੰਜਾਬ ਦੇ ਮਸ਼ਹੂਰ ਕਲਾਕਾਰ ਬੱਬੂ ਮਾਨ ਨੇ ਵੀ ਇਸ ਸੂਚੀ ਵਿਚ ਆਪਣਾ ਨਾਮ ਦਰਜ ਕਰ ਦਿੱਤਾ ਹੈ। ਹਾਲ ਹੀ ਦੇ ਵਿਚ ਓਹਨਾ ਨੇ ਆਪਣੇ ਪਿੰਡ ਖੰਟ ਵਿਖੇ ਆਵਦੀ ਜੱਦੀ ਪੁਰਸ਼ੀ ਹਵੇਲੀ ਨੂੰ ਕੋਰੋਨਾ ਮਹਾਂਮਾਰੀ ਦੇ ਪੀੜ੍ਹਿਤਾਂ ਵਾਸਤੇ ਖੋਲ ਦਿੱਤਾ ਹੈ। ਉਹਨਾਂ ਨੇ ਦੱਸਿਆ ਕਿ ਉਹ ਆਪਣੀ ਹਵੇਲੀ ਨੂੰ ਇਕ ਆਰ.ਜੀ ਸੈਂਟਰ ਵਿਚ ਤਬਦੀਲ ਕਰਨ ਜਾ ਰਹੇ ਹਨ। ਇਸ ਮੁਸ਼ਕਿਲ ਘੜ੍ਹੀ ਵਿਚ ਆਪਣੇ ਲੋਕਾਂ ਦੇ ਨਾਲ ਹਨ ਅਤੇ ਆਪਣੀ ਸਮਰੱਥਾ ਅਨੁਸਾਰ ਹਰ ਸੰਭਵ ਸਹੂਲਤ ਮੁਹਈਆ ਕਰਾਉਣਗੇ। ਇਥੋਂ ਤਕ ਕਿ ਖਾਣਾ ਵੀ ਉਹ ਅੰਦਰ ਹੀ ਦੇਣਗੇ।
ਗੱਲ ਕਰੀਏ ਉਹਨਾਂ ਦੇ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਦੀ ਤਾਂ ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਨਾਲ ਹਨ। ਉਹਨਾਂ ਦਾ ਕਹਿਣਾ ਹੈ ਖੇਤੀਬਾੜੀ ਉਹਨਾਂ ਦਾ ਪੀੜ੍ਹੀਆਂ ਤੋਂ ਚਲਦਾ ਆ ਰਿਹਾ ਕਿੱਤਾ ਹੈ। ਉਹ ਇਸ ਨੂੰ ਕਦੇ ਨਹੀਂ ਛੱਡ ਸਕਦੇ। ਜਮੀਨਾਂ ਸਾਨੂੰ ਬਹੁਤ ਜੱਦੋ-ਜਹਿਦ ਨਾਲ ਮਿਲੀਆਂ ਹਨ। ਇਹ ਸਾਡਾ ਹੱਕ ਹੈ, ਸਾਡੀਆਂ ਕਮਾਈਆਂ ਦੇ ਸਾਧਨ ਹਨ। ਪੰਜਾਬ ਦਾ ਬਹੁਤ ਵੱਡਾ ਤਬਕਾ ਆਪਣੀ ਰੋਜ਼ੀ-ਰੋਟੀ ਲਈ ਸਾਡੇ ਕਿਸਾਨਾਂ ਨਾਲ ਜੁੜਿਆ ਹੋਇਆ ਹੈ। 26 ਮਈ ਨੂੰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇਕ ਤਸਵੀਰ ਸ਼ੇਅਰ ਕੀਤੀ ਸੀ ਜੋ ਕੇ ਇੱਕ ਕਾਲਾ ਝੰਡਾ ਹੈ ਜਿਸ ਵਿਚ ਲਿਖਿਆ ਹੈ – ਕਿਰਤੀ ਤੇ ਕਾਮੇ ਹਾਂ ,ਖੂਨ ਵਿਚ ਜੋਸ਼ ਹੈ,ਸਰਕਾਰਾਂ ਅਤੇ ਪੂੰਜੀਪਤੀਆਂ ਖਿਲਾਫ ਸਾਡਾ ਰੋਸ ਹੈ। ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਹਨਾਂ ਦਾ ਨਵਾਂ ਗਾਣਾ ਆ ਰਿਹਾ ਹੈ ਜਿਸਦਾ ਪੋਸਟਰ ਉਹਨਾਂ ਨੇ ਆਪਣੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ।