ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਨਕਸਲੀਆਂ ਅਤੇ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦੇ ਜਵਾਨਾਂ ਵਿਚਕਾਰ ਇੱਕ ਮੁੱਠਭੇੜ ਹੋਈ ਹੈ। ਸੋਮਵਾਰ ਸਵੇਰੇ ਤਕਰੀਬਨ 6 ਵਜੇ ਹੋਏ ਇਸ ਮੁਕਾਬਲੇ ਵਿੱਚ ਡੀਆਰਜੀ ਦੇ ਜਵਾਨਾਂ ਨੇ ਦੋ ਲੱਖ ਦੀ ਕੀਮਤ ਵਾਲੀ ਇੱਕ ਮਹਿਲਾ ਨਕਸਲੀ ਨੂੰ ਵੀ ਢੇਰ ਕਰ ਦਿੱਤਾ ਹੈ।
ਮੌਕੇ ਤੋਂ ਵੱਡੀ ਮਾਤਰਾ ਵਿੱਚ ਅਸਲਾ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਮੁਠਭੇੜ ਦੀ ਇਹ ਘਟਨਾ ਗੁਮਲਨਰ ਦੇ ਨੇੜੇ ਵਾਪਰੀ ਹੈ। ਜਾਣਕਾਰੀ ਅਨੁਸਾਰ ਡੀਆਰਜੀ ਦੇ ਜਵਾਨ ਤਲਾਸ਼ੀ ਮੁਹਿੰਮ ਚਲਾ ਰਹੇ ਸਨ। ਇਸ ਸਮੇਂ ਦੌਰਾਨ ਗੁਮਲਨਰ ਨੇੜੇ ਨਕਸਲਵਾਦੀਆਂ ਨਾਲ ਮੁਕਾਬਲਾ ਹੋਇਆ। ਮੁਕਾਬਲੇ ਦੌਰਾਨ ਦੋਵਾਂ ਪਾਸਿਆਂ ਤੋਂ ਫਾਇਰਿੰਗ ਹੋਈ। ਜਾਣਕਾਰੀ ਅਨੁਸਾਰ ਦੰਤੇਵਾੜਾ ਦੇ ਐਸ.ਪੀ. ਨੇ ਮੁਠਭੇੜ ਦੀ ਪੁਸ਼ਟੀ ਕਰਦਿਆਂ ਕਿਹਾ ਕਿ 24 ਸਾਲਾ ਇੱਕ ਮਹਿਲਾ ਨਕਸਲੀ ਨੂੰ ਵੀ ਮਾਰਿਆ ਗਿਆ ਹੈ। ਐਸਪੀ ਦੇ ਅਨੁਸਾਰ ਮਾਰੀ ਗਈ ਮਹਿਲਾ ਨਕਸਲੀ ਵਾਈਕੋ ਪਾਈਕੇ ‘ਤੇ ਦੋ ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : 5 ਟ੍ਰਿਲੀਅਨ ਦੀ ਆਰਥਿਕਤਾ ਦਾ ਸੁਪਨਾ ਦਿਖਾਉਣ ਵਾਲੀ ਮੋਦੀ ਸਰਕਾਰ ਦੇ ਰਾਜ ‘ਚ ਹੀ ਹੋਈ 5 ਟ੍ਰਿਲੀਅਨ ਦੀ ਠੱਗੀ : ਕਾਂਗਰਸ
ਦਾਂਤੇਵਾੜਾ ਦੇ ਐਸਪੀ ਅਭਿਸ਼ੇਕ ਪੱਲਵਾ ਦੇ ਅਨੁਸਾਰ, ਮੁਕਾਬਲੇ ਦੀ ਜਗ੍ਹਾ ਤੋਂ ਵਾਈਕੋ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਮੁੱਠਭੇੜ ਤੋਂ ਬਾਅਦ ਡੀਆਰਜੀ ਦੇ ਜਵਾਨਾਂ ਨੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ।
ਇਹ ਵੀ ਦੇਖੋ : ਮੁਹੱਲੇ ‘ਚ ਔਰਤਾਂ ਦੀ ਜ਼ਬਰਦਸਤ ਲੜਾਈ LIVE, ਚੱਲੇ ਇੱਟਾਂ -ਰੋੜੇ, AC, ਕਾਰ ਸਭ ਭੰਨ ਦਿੱਤੇ, ਪੁਲਿਸ ਦੀ ਗੱਡੀ ਵੀ ਭੰਨੀ