ਪੰਜਾਬ ‘ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 2184 ਕੇਸ ਸਾਹਮਣੇ ਆਏ ਹਨ ਅਤੇ 94 ਲੋਕਾਂ ਨੇ ਇਸ ਮਹਾਮਾਰੀ ਕਾਰਨ ਦਮ ਤੋੜ ਦਿੱਤਾ। ਸਭ ਤੋਂ ਵੱਧ ਕੇਸ ਜਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਏ ਹਨ ਜਿਥੇ ਕੇਸਾਂ ਦੀ ਗਿਣਤੀ 222 ਆਈ। ਇਸੇ ਤਰ੍ਹਾਂ ਐੱਸ. ਏ. ਐੱਸ. ਨਗਰ ਤੋਂ 197, ਫਾਜ਼ਲਿਕਾ ਤੋਂ 194, ਜਲੰਧਰ ਤੋਂ 179, ਹੁਸ਼ਿਆਰਪੁਰ ਤੋਂ 146, ਬਠਿੰਡਾ ਤੋਂ 128, ਅੰਮ੍ਰਿਤਸਰ ਤੋਂ 122 ਤੇ ਪਟਿਆਲੇ ਤੋਂ 117 ਕੇਸ ਦੇਖਣ ਨੂੰ ਮਿਲੇ।
ਸੂਬੇ ‘ਚ ਹੁਣ ਤੱਸ 9325491 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਅੱਜ ਦੇ ਦਿਨ 69340 ਸੈਂਪਲ ਇਕੱਠੇ ਕੀਤੇ ਗਏ। 4163 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 296 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ ਤੇ ਹੁਣ ਤੱਕ ਸੂਬੇ ‘ਚ 14649 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਰਾਹਤ ਭਰੀ ਗੱਲ ਇਹ ਰਹੀ ਕਿ 5039 ਮਰੀਜ਼ ਸਿਹਤਯਾਬ ਹੋ ਕੇ ਘਰ ਪਰਤ ਚੁੱਕੇ ਹਨ ਤੇ ਇਸ ਦੇ ਨਾਲ 94 ਮਰੀਜ਼ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਗਏ। ਸੰਗਰੂਰ ਤੋਂ 10, ਅੰਮ੍ਰਿਤਸਰ ਤੋਂ 4, ਬਰਨਾਲੇ ਤੋਂ 2, ਬਠਿੰਡੇ ਤੋਂ 13, ਫਰੀਦਕੋਟ ਤੋਂ 3, ਫਤਿਹਗੜ੍ਹ ਸਾਹਿਬ ਤੋਂ 1, ਫਾਜ਼ਿਲਕਾ ਤੋਂ 5, ਫਿਰੋਜ਼ਪੁਰ ਤੋਂ 2, ਗੁਰਦਾਸਪੁਰ ਤੋਂ 7, ਹੁਸ਼ਿਆਰਪੁਰ ਤੋਂ 3, ਜਲੰਧਰ ਤੋਂ 7, ਕਪੂਰਥਲੇ ਤੋਂ 3, ਲੁਧਿਆਣੇ ਤੋਂ 3, ਮਾਨਸੇ ਤੋਂ 3, ਐੱਸ. ਏ. ਐੱਸ. ਨਗਰ ਤੋਂ 6, ਮੁਕਤਸਰ ਤੋਂ 3, ਪਠਾਨਕੋਟ ਤੋਂ 1, ਪਟਿਆਲੇ ਤੋਂ 6, ਰੋਪੜ ਤੋਂ 4, ਐੱਸ. ਬੀ. ਐੱਸ. ਨਗਰ ਤੋਂ 2 ਤੇ ਤਰਨਤਾਰਨ ਤੋਂ 6 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮਾਂ ਨੂੰ ਮਿਲਣ ਦਾ ਬਹਾਨਾ ਬਣਾ ਕੇ ਪੇਕੇ ਗਈ ਪਤਨੀ ਨੇ ਕਰਵਾਇਆ ਫਿਰ ਤੋਂ ਵਿਆਹ, ਇੰਝ ਆਇਆ ਸੱਚ ਸਾਹਮਣੇ