ਵ੍ਹਾਈਟ ਹਾਊਸ ਦੇ ਤਜਰਬੇਕਾਰ ਪੱਤਰਕਾਰ ਤਜਿੰਦਰ ਸਿੰਘ ਦਾ ਅਮਰੀਕਾ ਵਿੱਚ ਦਿਹਾਂਤ ਹੋ ਗਿਆ। ਪ੍ਰਕਾਸ਼ਨ ਵੱਲੋਂ ਇਹ ਐਲਾਨ ਕੀਤਾ ਗਿਆ । ਤਜਿੰਦਰ ਸਿੰਘ ਨੇ ਵਾਸ਼ਿੰਗਟਨ ਸਥਿਤ ਸੁਤੰਤਰ ਮੀਡੀਆ ਸੰਗਠਨ ਤੇ ਸਮਾਚਾਰ ਦੇਣ ਵਾਲੇ ‘ਇੰਡੀਆ ਅਮਰੀਕਾ ਟੁਡੇ’ ਦੀ ਸਥਾਪਨਾ ਕੀਤੀ ਸੀ।
ਦਰਅਸਲ, ਪ੍ਰਕਾਸ਼ਨ ਨੇ 29 ਮਈ ਨੂੰ ਟਵਿੱਟਰ ‘ਤੇ ਟਵੀਟ ਕਰਦਿਆਂ ਕਿਹਾ, ‘ਇੰਡੀਆ ਅਮਰੀਕਾ ਟੁਡੇ ਆਪਣੇ ਸੰਸਥਾਪਕ ਤੇ ਸੰਪਾਦਕ ਤਜਿੰਦਰ ਸਿੰਘ ਦੇ ਦਿਹਾਂਤ ਦਾ ਐਲਾਨ ਕਰਦੇ ਹੋਏ ਅਤਿਅੰਤ ਦੁਖੀ ਹੈ। ਉਨ੍ਹਾਂ ਨੇ 2012 ਵਿੱਚ ਆਈਏਟੀ ਸ਼ੁਰੂ ਕੀਤਾ ਸੀ ਤੇ ਅਸੀਂ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਇਸ ਕੰਮ ਨੂੰ ਜਾਰੀ ਰੱਖਾਂਗੇ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।’
ਇਸ ਸਬੰਧੀ ਪੈਂਟਾਗਨ ਦੇ ਪ੍ਰੈਸ ਸਕੱਤਰ ਜੌਨ ਐੱਫ ਕਿਰਬੀ ਨੇ ਮੰਗਲਵਾਰ ਨੂੰ ਪੱਤਰਕਾਰ ਸੰਮੇਲਨ ਵਿੱਚ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਪ੍ਰਗਟਾਇਆ । ਉਨ੍ਹਾਂ ਕਿਹਾ ਕਿ ਅਸੀਂ ਇੱਥੇ ਪੈਂਟਾਗਨ ਵਿੱਚ ਤਜਿੰਦਰ ਸਿੰਘ ਦੇ ਦਿਹਾਂਤ ‘ਤੇ ਸੰਵੇਦਨਾਵਾਂ ਤੇ ਸੋਗ ਪ੍ਰਗਟ ਕਰਨ ਲਈ ਕੁਝ ਸਮਾਂ ਲੈਣਾ ਚਾਹਾਂਗੇ, ਜਿਨ੍ਹਾਂ ਨੂੰ ਤੁਹਾਡੇ ਵਿਚੋਂ ਕਈ ਇੰਡੀਆ ਅਮਰੀਕਾ ਟੁਡੇ ਦੇ ਸੰਸਥਾਪਕ ਤੇ ਸੰਪਾਦਕ ਦੇ ਤੌਰ ‘ਤੇ ਜਾਣਦੇ ਹਾਂ।’
ਇਸ ਤੋਂ ਅੱਗੇ ਕਿਰਬੀ ਨੇ ਕਿਹਾ ਕਿ ਉਹ ਸਾਲ 2011 ਤੋਂ ਪੈਂਟਾਗਨ ਦੇ ਪੱਤਰ ਪ੍ਰੇਰਕ ਸੀ ਅਤੇ ਮੈਂ ਇਸ ਮੰਚ ਤੋਂ ਉਨ੍ਹਾਂ ਨਾਲ ਗੱਲ ਕੀਤੀ ਹੈ, ਮੈਂ ਉਨ੍ਹਾਂ ਦੇ ਪ੍ਰਸ਼ਨਾਂ ਦਾ ਸਾਹਮਣਾ ਕੀਤਾ ਜਦੋਂ ਤੋਂ ਮੈਂ ਵਿਦੇਸ਼ ਵਿਭਾਗ ਦੇ ਮੰਚ ‘ਤੇ ਸੀ। ਉਨ੍ਹਾਂ ਕਿਹਾ ਕਿ ਤੇਜਿੰਦਰ ਇੱਕ ਸੱਜਣ ਵਿਅਕਤੀ ਸੀ ।