ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਨੇ ਵੀਰਵਾਰ ਸਵੇਰੇ ਸਤਲੁਜ ਨਦੀ ਤੋਂ ਇੱਕ ਪਾਕਿਸਤਾਨੀ ਕਿਸ਼ਤੀ ਨੂੰ ਪਾਕਿਸਤਾਨ ਦੀ ਸਰਹੱਦ ਨੇੜੇ ਬਰਾਮਦ ਕੀਤਾ ਹੈ। ਕਿਸ਼ਤੀ ਨੂੰ ਭਾਰਤੀ ਸਾਈਡ ਤੋਂ ਬਰਾਮਦ ਕੀਤਾ ਗਿਆ ਸੀ।
ਕਿਸ਼ਤੀ ਰਾਹੀਂ ਕਿਸੇ ਹਥਿਆਰ ਜਾਂ ਨਸ਼ਿਆਂ ਦੀ ਸਪਲਾਈ ਤਾਂ ਨਹੀਂ ਹੋਈ ਇਸਦੀ ਜਾਂਚ ਕਰਨ ਲਈ ਬੀਐਸਐਫ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬੁੱਧਵਾਰ ਨੂੰ ਪੰਜਾਬ ‘ਚ ਸਾਹਮਣੇ ਆਏ ਕੋਰੋਨਾ ਦੇ 2281 ਨਵੇਂ ਮਾਮਲੇ ਤੇ 99 ਲੋਕਾਂ ਨੇ ਗਵਾਈ ਜਾਨ, ਬਲੈਕ ਫੰਗਸ ਕਾਰਨ ਹੋਈਆਂ 3 ਮੌਤਾਂ
ਕਿਸ਼ਤੀ ਨੂੰ ਬੀਐਸਐਫ ਦੀ 136 ਬਟਾਲੀਅਨ ਨੇ ਬੀਓਪੀ ਸ਼ਮਕੇ ਤੋਂ ਬਰਾਮਦ ਕੀਤਾ ਹੈ। ਸਵੇਰੇ, ਬੀਐਸਐਫ ਦੀ ਨਾਕਾ ਪਾਰਟੀ ਨੇ ਸਤਲੁਜ ਦਰਿਆ ਵਿੱਚ ਕਿਸ਼ਤੀ ਨੂੰ ਬਿਨਾਂ ਕਿਸੇ ਆਦਮੀ ਦੇ ਤੈਰਦੇ ਹੋਏ ਵੇਖਿਆ, ਜੋ ਕਿ ਖਸਤਾ ਹਾਲਤ ਵਿੱਚ ਸੀ, ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਦੇ ਕਿਸ਼ਤੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਕਿਸ਼ਤੀ ਕਬਜ਼ੇ ਵਿੱਚ ਲੈਣ ਤੋਂ ਬਾਅਦ ਬੀਐਸਐਫ ਅਗਲੀ ਕਾਰਵਾਈ ਕਰ ਰਹੀ ਹੈ।
ਇਹ ਵੀ ਦੇਖੋ : Punjab ਦੀਆਂ ਧੀਆਂ ਨੂੰ ਕਿਉਂ ਆਉਣਾ ਪਿਆ ਸੜਕਾਂ ਤੇ? Gym ਵਾਲੇ ਕਹਿੰਦੇ ਅਸੀਂ Captain ਦੁਬਾਰਾ CM ਨਹੀਂ ਦੇਖਣਾ….