ਕੇਂਦਰ ਸਰਕਾਰ ਅਤੇ ਮਾਈਕਰੋ-ਬਲੌਗਿੰਗ ਵੈਬਸਾਈਟ ਟਵਿੱਟਰ ਵਿਚਾਲੇ ਟਕਰਾਅ ਵੱਧਦਾ ਜਾ ਰਿਹਾ ਹੈ। ਟਵਿੱਟਰ ਵੱਲੋਂ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਸੰਘ ਦੇ ਵੱਡੇ ਆਗੂਆਂ ਦੇ ਟਵਿੱਟਰ ਅਕਾਉਂਟ ਤੋਂ ਬਲੂ ਟਿਕ ਨੂੰ ਹਟਾਉਣ ਤੋਂ ਬਾਅਦ ਵਿਵਾਦ ਹੋਰ ਗਹਿਰਾ ਹੋਇਆ ਹੈ।
ਹਾਲਾਂਕਿ ਟਵਿੱਟਰ ਨੇ ਉਪ-ਰਾਸ਼ਟਰਪਤੀ ਦੇ ਮਾਮਲੇ ਵਿੱਚ ਹੁਣ ਯੂ-ਟਰਨ ਲੈ ਲਿਆ ਹੈ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਨਿੱਜੀ ਟਵਿੱਟਰ ਅਕਾਊਂਟ ‘ਤੇ ਬਲੂ ਟਿਕ ਵਾਪਿਸ ਆ ਗਈ ਹੈ। ਉਪ-ਰਾਸ਼ਟਰਪਤੀ ਦੇ ਖਾਤੇ ਨੂੰ ਅਣ-ਪ੍ਰਮਾਣਿਤ ਕਰਨ ‘ਤੇ ਸਰਕਾਰ ਵੱਲੋਂ ਸਖ਼ਤ ਨਾਰਾਜ਼ਗੀ ਜ਼ਾਹਿਰ ਕਰਨ ਦੀ ਗੱਲ ਸਾਹਮਣੇ ਆਈ ਹੈ। ਇੰਨਾ ਹੀ ਨਹੀਂ, ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ RSS) ਦੇ ਵੱਡੇ ਨੇਤਾਵਾਂ ਦੇ ਟਵਿੱਟਰ ਅਕਾਊਂਟ ਤੋਂ ਬਲੂ ਟਿਕ ਨੂੰ ਹਟਾ ਦਿੱਤਾ ਗਿਆ। ਸੰਘ ਦੇ ਜਿਨ੍ਹਾਂ ਨੇਤਾਵਾਂ ਦੇ ਖਾਤਿਆਂ ਤੋਂ ਬਲੂ ਟਿਕ ਨੂੰ ਹਟਾਇਆ ਗਿਆ ਹੈ ਉਨ੍ਹਾਂ ਵਿੱਚ ਸਰਕਾਰਿਆਵਾਹ ਸੁਰੇਸ਼ ਜੋਸ਼ੀ, ਸਹ ਸਰ ਕਾਰਜਵਾਹ ਕ੍ਰਿਸ਼ਨਾਗੋਪਾਲ, ਸਹ ਸਰ ਕਾਰਜਵਾਹ ਸੁਰੇਸ਼ ਸੋਨੀ ਅਤੇ ਸੰਘ ਦੇ ਅਖਿਲ ਭਾਰਤੀ ਪ੍ਰਚਾਰਕ ਪ੍ਰਧਾਨ ਅਰੁਣ ਕੁਮਾਰ ਸ਼ਾਮਿਲ ਹਨ।
ਸੂਤਰਾਂ ਨੇ ਦੱਸਿਆ ਕਿ ਆਈਟੀ ਮੰਤਰਾਲੇ ਵੈਂਕਈਆ ਨਾਇਡੂ ਦੇ ਟਵਿੱਟਰ ਅਕਾਊਂਟ ਨੂੰ Unverified ਕੀਤੇ ਜਾਣ ਤੋਂ ਨਾਰਾਜ਼ ਹੈ। ਟਵਿੱਟਰ ਦਾ ਇਹ ਗਲਤ ਇਰਾਦਾ ਹੈ ਕਿ ਇਹ ਵਿਵਹਾਰ ਦੇਸ਼ ਦੇ ਨੰਬਰ 2 ਦੇ ਅਧਿਕਾਰੀ ਨਾਲ ਕੀਤਾ ਗਿਆ ਸੀ। ਉਪ ਰਾਸ਼ਟਰਪਤੀ ਰਾਜਨੀਤੀ ਤੋਂ ਉਪਰ ਹਨ। ਉਹ ਸੰਵਿਧਾਨਕ ਅਹੁਦੇ ‘ਤੇ ਹਨ। ਕੀ ਟਵਿੱਟਰ ਅਮਰੀਕਾ ਦੇ ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਲੋਕਾਂ ਨਾਲ ਅਜਿਹਾ ਦੁਰਵਿਵਹਾਰ ਕਰ ਸਕਦਾ ਹੈ? ਟਵਿੱਟਰ ਇਹ ਵੇਖਣਾ ਚਾਹੁੰਦਾ ਹੈ ਕਿ ਭਾਰਤ ਕਿਸ ਹੱਦ ਤੱਕ ਇਸ ਮਾਮਲੇ ਵਿੱਚ ਸਬਰ ਕਰ ਸਕਦਾ ਹੈ।
ਇਹ ਵੀ ਪੜ੍ਹੋ : BJP ਵਿਧਾਇਕ ਨਰਿੰਦਰ ਬ੍ਰਾਗਟਾ ਦਾ ਦੇਹਾਂਤ, ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵਿਗੜੀ ਸੀ ਸਿਹਤ
ਸੂਤਰਾਂ ਨੇ ਕਿਹਾ ਕਿ ਟਵਿੱਟਰ ਦੀ ਦਲੀਲ ਗਲਤ ਹੈ। ਟਵਿੱਟਰ ਨੇ ਕਿਹਾ ਕਿ ਇਹ ਅਕਾਊਂਟ ਛੇ ਮਹੀਨਿਆਂ ਤੋਂ ਇਨਐਕਟਿਵ ਸੀ, ਪਰ ਅਰੁਣ ਜੇਤਲੀ ਅਤੇ ਸੁਸ਼ਮਾ ਸਵਰਾਜ ਦੀ ਮੌਤ ਤੋਂ ਬਾਅਦ ਵੀ ਅਕਾਊਂਟ Verified ਹਨ। ਟਵਿੱਟਰ ਨੇ ਕਿਹਾ ਕਿ ਛੇ ਮਹੀਨਿਆਂ ਤੋਂ ਕੋਈ ਲੌਗਇਨ ਨਹੀਂ ਹੋਇਆ ਸੀ ਇਸ ਲਈ ਇਸ ਨੂੰ Unverified ਕਰ ਦਿੱਤਾ ਗਿਆ। ਸਰਕਾਰ ਇਸ ਨਾਲ ਸਖਤੀ ਨਾਲ ਪੇਸ਼ ਆਵੇਗੀ।
ਇਹ ਵੀ ਪੜ੍ਹੋ : ਨਾ ਕਿਸਾਨ, ਨਾ ਦੁਕਾਨਦਾਰ, ਨਾ ਮੁਲਾਜ਼ਮ, 5 ਧੀਆਂ ਦੇ ਪਿਓ ਨੇ ਕਿਸਾਨੀ ਸੰਘਰਸ਼ ਦੇ ਲੇਖੇ ਲਾ ਦਿੱਤੀ ਜ਼ਿੰਦਗੀ