ਬੀਤੇ ਦਿਨ ਐਤਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਦੇ ਮੌਕੇ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਲਾਨਾ ਸ਼ਹੀਦੀ ਸਮਾਗਮ ਆਯੋਜਿਤ ਕੀਤਾ ਗਿਆ ਸੀ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਸੰਬੋਧਨ ਕਰਦਿਆਂ ਕੌਮੀ ਹਿੱਤਾਂ ਅਤੇ ਸਿੱਖ ਮਸਲਿਆਂ ਦੇ ਹੱਲ ਲਈ ਸਮੁੱਚੀ ਸਿੱਖ ਕੌਮ ਨੂੰ ਮਤਭੇਦਾਂ ਨੂੰ ਦੂਰ ਕਰਕੇ ਇਕੱਠੇ ਬੈਠਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕੇ ਸਿੱਖ ਕੌਮ ਇਸ ਘਟਨਾ ਨੂੰ ਕਦੇ ਵੀ ਭੁੱਲ ਨਹੀਂ ਸਕਦੀ। ਫੌਜ ਦਾ ਹਮਲਾ ਅਜਿਹਾ ਜ਼ਖ਼ਮ ਹੈ ਜੋ ਹਰ ਸਾਲ ਰਿਸਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਨੂੰ ‘ਸਾਕਾ ਨੀਲਾ ਤਾਰਾ’ ਤੇ ‘ਬਲਿਊ ਸਟਾਰ’ ਅਪਰੇਸ਼ਨ ਦੀ ਥਾਂ ‘84 ਦਾ ਘੱਲੂਘਾਰਾ’ ਆਖਿਆ ਜਾਵੇ। ਆਪਣੇ ਸੰਦੇਸ਼ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਅਕਾਲ ਤਖ਼ਤ ’ਤੇ ਹੋਇਆ ਫੌਜੀ ਹਮਲਾ 1962 ਵਿੱਚ ਚੀਨ ਅਤੇ 1965 ਵਿੱਚ ਪਾਕਿਸਤਾਨ ਵੱਲੋਂ ਭਾਰਤ ’ਤੇ ਕੀਤੇ ਗਏ ਹਮਲੇ ਵਾਂਗ ਹੀ ਹੈ। ਇਸ ਹਮਲੇ ‘ਚ ਫੌਜਾਂ ਨੇ ਉਹੀ ਵਿਵਹਾਰ ਕੀਤਾ, ਜੋ ਜੇਤੂ ਫੌਜਾਂ ਹਾਰੇ ਹੋਏ ਮੁਲਕ ਦੇ ਲੋਕਾਂ ਨਾਲ ਕਰਦੀਆਂ ਹਨ। ਇਸ ਦਿਨ ਨੂੰ ਅੰਮ੍ਰਿਤਸਰ ਨਸਲਕੁਸ਼ੀ ਦਿਨ ਐਲਾਨਣ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਇਹ ਹਮਲਾ ਸਿਰਫ ਸ੍ਰੀ ਹਰਿਮੰਦਰ ਸਾਹਿਬ ’ਤੇ ਹੀ ਨਹੀਂ ਸੀ, ਇਸ ਇਨ ਸਗੋਂ 37 ਹੋਰ ਗੁਰੂਧਾਮਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ : ਵੈਕਸੀਨ ਮਾਮਲੇ ‘ਤੇ ਅਕਾਲੀ ਦਲ ਨੇ ਘੇਰਿਆ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਘਰ, ਦੇਖੋ ਵੀਡੀਓ
ਇਥੇ ਸਿੱਖਾਂ ਨੇ ਭਾਰਤੀ ਫੌਜ ਨੂੰ ਆਪਣੀ ਸਮਰੱਥਾ ਮੁਤਾਬਕ ਜਵਾਬ ਦਿੱਤਾ ਸੀ। ਇਸ ਦਿਨ ਨੂੰ ਸਿੱਖ ਕੌਮ ਘੱਲੂਘਾਰਾ ਪ੍ਰਵਾਨ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਨਸਲਕੁਸ਼ੀ ਇੱਕ ਤੋਂ 4 ਨਵੰਬਰ 1984 ਤੱਕ ਦਿੱਲੀ ‘ਤੇ ਵੀ ਹੋਰ ਥਾਵਾਂ ’ਤੇ ਹੋਈ ਸੀ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਹਰਿਮੰਦਰ ਸਾਹਿਬ ਨੂੰ ਆਉਂਦੇ ਸਾਰੇ ਰਸਤਿਆਂ ਦੀ ਘੇਰਾਬੰਦੀ ਕੀਤੀ ਗਈ ਸੀ। ਇਸ ਮੌਕੇ ਬੋਲਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੋਰ ਕੀ ਕਿਹਾ ਸੁਨਣ ਲਈ ਅੱਗੇ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ…
ਦੇਖੋ ਵੀਡੀਓ : Jathedar Giani Harpreet Singh ਨੇ ਘਲੂਘਾਰਾ ਦਿਹਾੜੇ ‘ਤੇ ਸੰਗਤਾਂ ਨੂੰ ਕੀਤਾ ਸੰਬੋਧਨ