ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪੰਜਾਬ ਦੇ ਲੋਕਪਾਲ ਜਸਟਿਸ ਵਿਨੋਦ ਕੁਮਾਰ ਸ਼ਰਮਾ (ਸੇਵਾਮੁਕਤ) ਨੂੰ ਪੱਤਰ ਲਿਖ ਕੇ ਕਾਂਗਰਸ ਦੁਆਰਾ ਕੀਤੇ ਗਏ ਕਥਿਤ ਘਪਲੇ ਦੀ ਜਾਂਚ ਦੀ ਮੰਗ ਕੀਤੀ ਹੈ. ਜਿਸ ਦੀ ਕੋਵਿਡ ਫਤਿਹ ਕਿੱਟਸ ਵਜੋਂ ਮਸ਼ਹੂਰ ਕੋਵਿਡ-19 ਮੈਡੀਕਲ ਦਵਾਈਆਂ ਅਤੇ ਜ਼ਰੂਰੀ ਉਪਕਰਣ ਕਿੱਟਾਂ ਦੀ ਖਰੀਦ ਵਿਚ ਸੂਬਾ ਸਰਕਾਰ ਨੇ ਅਗਵਾਈ ਕੀਤੀ।
ਉਨ੍ਹਾਂ ਕਿਹਾ ਕਿ “ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਇਸ ਵੇਲੇ ਸੂਬਾ ਕੋਵਿਡ-19 ਦੀ ਦੂਜੀ ਲਹਿਰ ਦੀ ਮਾਰ ਝੱਲ ਰਿਹਾ ਹੈ ਅਤੇ ਇਥੇ ਮੌਤ ਦਰ ਦੇਸ਼ ਵਿੱਚ ਸਭ ਤੋਂ ਵੱਧ ਹੈ। ਇਸ ਗੰਭੀਰ ਸਮੇਂ ਦੌਰਾਨ COVID-19 ਮੈਡੀਕਲ ਦਵਾਈਆਂ ਅਤੇ ਜ਼ਰੂਰੀ ਮੈਡੀਕਲ ਕਿੱਟਾਂ ਦੇ ਨਾਮ “ਕੋਵਿਡ ਫਤਿਹ ਕਿੱਟ” ਦੀ ਖਰੀਦ ਪ੍ਰਕਿਰਿਆ ਵਿਚ ਕਥਿਤ ਤੌਰ ‘ਤੇ ਵੱਡਾ ਘਪਲਾ ਕੀਤਾ ਗਿਆ ਹੈ। ਸਰਕਾਰ ਵੱਲੋਂ ਇਸ ਪ੍ਰਕਿਰਿਆ ਮੁਨਾਫਾ ਕਮਾਉਣ ਲਈ ਬਹੁਤ ਸਾਰੀਆਂ ਮਹਿੰਗੀਆਂ ਬੋਲੀਆਂ ਸਵੀਕਾਰ ਕੀਤੀਆਂ ਗਈਆਂ ਹਨ, ਜਿਸ ਨਾਲ ਖ਼ਾਸਕਰ ਕੋਵਿਡ-19 ਮਹਾਮਾਰੀ ਦੇ ਇਸ ਮੁਸ਼ਕਲ ਸਮੇਂ ਦੌਰਾਨ ਸੂਬੇ ਦੇ ਖ਼ਜ਼ਾਨੇ ਨੂੰ ਬਹੁਤ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਕਥਿਤ ਤੌਰ ‘ਤੇ ਇਹ ਪੂਰਾ ਭ੍ਰਿਸ਼ਾਟਾਚਾਰ ਮੌਜੂਦਾ ਪੰਜਾਬ ਸਰਕਾਰ ਦੀ ਸਹਾਇਤਾ ਅਧੀਨ ਬਣਾਈ ਗਈ ਸਕੀਮ ਹੈ, ਜਿਸ ਨੂੰ ਤੱਥਾਂ ਅਤੇ ਹੋਰ ਸਬੂਤਾਂ ਨਾਲ ਦਿਖਾਇਆ ਜਾ ਸਕਦਾ ਹੈ, ਜੋਕਿ ਜਨਤਕ ਤੌਰ ‘ਤੇ ਲੋਕਾਂ ਤੋਂ ਵੱਡੀ ਪੱਧਰ ’ਤੇ ਕੀਤੀ ਪੁੱਛ-ਗਿੱਛ ਵਿੱਚ ਸਾਹਮਣੇ ਆਇਆ ਹੈ।’
ਇਹ ਵੀ ਪੜ੍ਹੋ : ਵਿਦਿਆਰਥਣ ਨੂੰ ਥੱਪੜ ਮਾਰਨਾ ਪਿਆ ਮਹਿੰਗਾ- ਪ੍ਰਿੰਸੀਪਲ ਸਣੇ ਚਾਰ ਹੋਰ ਸਟਾਫ ਮੈਂਬਰਾਂ ਦਾ ਹੋਇਆ ਤਬਾਦਲਾ
ਉਨ੍ਹਾਂ ਪੰਜਾਬ ਲੋਕਪਾਲ ਨੂੰ ਇਸ ਮਾਮਲੇ ਵਿੱਚ ਤੁਰੰਤ ਜਾਂਚ ਦੀ ਅਪੀਲ ਕੀਤੀ। ਆਪ ਆਗੂ ਨੇ ਇਸ ਘਪਲੇ ਵਿੱਚ ਸ਼ਾਮਲ ਦੋਸ਼ੀ ਵਿਅਕਤੀਆਂ (ਰਾਜਨੀਤਕ ਕਾਰਜਕਾਰਨੀ ਸਮੇਤ) ਨੂੰ ਭ੍ਰਿਸ਼ਟਾਚਾਰ ਦੇ ਪੱਧਰ ’ਤੇ ਸਮਝਣ ਦੇ ਨਾਲ-ਨਾਲ ਤਫ਼ਤੀਸ਼ ਅਤੇ ਤਤਕਾਲ ਨੋਟਿਸ ਲੈਣ ਦੀ ਬੇਨਤੀ ਕੀਤੀ।