ਫਿਲੌਰ ਦੇ ਪਿੰਡ ਜਗਤਪੁਰਾ ਵਿੱਚ ਇੱਕ ਅੱਠ ਸਾਲਾ ਲੜਕੀ ਲਈ ਘਰ ਵਿੱਟ ਸੱਦਾ ਢੂਸਾ ਉਸ ਲਈ ਮੌਤ ਦਾ ਫੰਦਾ ਬਣ ਗਿਆ। ਝੂਲਾ ਝੂਲਦੇ ਹੋਏ ਉਸਦੇ ਗਲੇ ਵਿੱਚ ਰੱਸੀ ਫਸ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ।
ਘਟਨਾ ਵੇਲੇ ਲੜਕੀ ਦੀ ਮਾਂ ਮੁਸਕਾਨ ਘਰ ਵਿੱਚ ਸੁੱਤੀ ਪਈ ਸੀ ਅਤੇ ਪਿਤਾ ਕੰਮ ‘ਤੇ ਗਿਆ ਹੋਇਆ ਸੀ। ਪਿਤਾ ਤਰਸੇਮ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਕੰਮ ’ਤੇ ਗਿਆ ਸੀ। ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਮਾਂ ਲੜਕੀ ਨੂੰ ਸੌਣ ਲਈ ਆਵਾਜ਼ ਦਿੰਦੀ ਰਹੀ ਪਰ ਉਹ ਘਰ ਵਿਚ ਝੂਲੇ ਵਿਚ ਖੇਡਦੀ ਰਹੀ।
ਅਚਾਨਕ ਉਸ ਦੀ ਗਰਦਨ ਵਿੱਚ ਰੱਸੀ ਫਸ ਗਈ ਅਤੇ ਦਮ ਘੁੱਟਣ ਨਾਲ ਉਸਦੀ ਮੌਤ ਹੋ ਗਈ। ਤਕਰੀਬਨ ਡੇਢ ਘੰਟੇ ਬਾਅਦ ਜਦੋਂ ਮਾਂ ਦੀ ਅੱਖ ਖੁੱਲ੍ਹੀ ਤਾਂ ਉਹ ਅਚਾਨਕ ਬਾਹਰ ਨਿਕਲੀ। ਵਰਾਂਡੇ ਵਿਚ ਜਾ ਕੇ ਉਸ ਨੇ ਦੇਖਿਆ ਕਿ ਝੂਲੇ ਦੀ ਰੱਸੀ ਮੁਸਕਾਨ ਦੇ ਗਲੇ ਵਿਚ ਫਸ ਗਈ ਸੀ ਅਤੇ ਉਹ ਹਵਾ ਵਿੱਚ ਲਟਕ ਰਹੀ ਸੀ ਅਤੇ ਉਸ ਦੇ ਸਰੀਰ ਵਿੱਚ ਕੋਈ ਹਰਕਤ ਨਹੀਂ ਹੋ ਰਹੀ ਸੀ।
ਇਹ ਵੀ ਪੜ੍ਹੋ : ਵੱਡੀ ਖਬਰ : ਕੇਂਦਰੀ ਸਿਹਤ ਮੰਤਰਾਲੇ ਨੇ ਨਿੱਜੀ ਹਸਪਤਾਲਾਂ ‘ਚ ਵੱਖ-ਵੱਖ Vaccine ਲਗਵਾਉਣ ਲਈ ਰੇਟ ਕੀਤੇ ਤੈਅ
ਇਸ ਦੌਰਾਨ ਗੁਆਂਢੀ ਇਕੱਠੇ ਹੋ ਗਏ ਅਤੇ ਬੱਚੀ ਨੂੰ ਸਥਾਨਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।