ਪਿਛਲੇ ਕਈ ਦਿਨਾਂ ਤੋਂ ਹੜਤਾਲ ‘ਤੇ ਚੱਲ ਰਹੇ ਡੀਸੀ ਦਫਤਰਾਂ ਦੇ ਕਰਮਚਾਰੀਆਂ ਦੀ ਆਖਿਰ ਅੱਜ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਅਧਿਕਾਰੀਆਂ ਦੀ ਬੈਠਕ ਨਾਲ ਮੀਟਿੰਗ ਹੋਈ, ਜਿਸ ਵਿੱਚ ਮੁਲਾਜ਼ਮ ਯੂਨੀਅਨ ਦੇ ਅਹੁਦੇਦਾਰਾਂ ਨੂੰ ਮੰਗਾਂ ਪੂਰੀਆਂ ਕਰਨ ਦਾ ਇੱਕ ਵਾਰ ਫਿਰ ਭਰੋਸਾ ਮਿਲਿਆ।
ਚੰਡੀਗੜ੍ਹ ਵਿਖੇ ਪੰਜਾਬ ਸਕੱਤਰੇਤ ਵਿਖੇ ਹੋਈ ਮੀਟਿੰਗ ਵਿੱਚ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਯੂਨੀਅਨ ਤੋਂ 1 ਹਫਤੇ ਦਾ ਸਮਾਂ ਮੰਗਿਆ। ਉਥੇ ਹੀ ਯੂਨੀਅਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਜੇਕਰ ਇੱਕ ਹਫ਼ਤੇ ਵਿੱਚ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ 23 ਤਰੀਕ ਤੋਂ ਡੀਸੀ ਦਫਤਰਾਂ ਦੇ ਮੁਲਾਜ਼ਮ ਕਲਮ ਛੋੜ ਕੇ ਹੜਤਾਲ ਵੀ ਕਰਨਗੇ। ਅਗਲੀ ਰਣਨੀਤੀ ਦੇ ਸਬੰਧ ਵਿਚ ਅੱਜ ਬਾਅਦ ਦੁਪਹਿਰ ਅਹੁਦੇਦਾਰ ਯੂਨੀਅਨ ਦੇ ਹੋਰ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਕਰਨਗੇ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਜਾਨਲੇਵਾ ਚਾਇਨਾ ਡੋਰ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ, ਹਜ਼ਾਰਾਂ ਗੱਟੂਆਂ ਸਣੇ ਇੱਕ ਕਾਬੂ
ਦੱਸਣਯੋਗ ਹੈ ਕਿ ਡੀਸੀ ਦਫਤਰਾਂ ਦੇ ਮੁਲਾਜ਼ਮਾਂ ਪਿਛਲੇ 19 ਦਿਨਾਂ ਤੋਂ ਹੜਤਾਲ ‘ਤੇ ਚੱਲ ਰਹੇ ਹਨ। ਯੂਨੀਅਨ ਵੱਲੋ ਵੱਖ-ਵੱਖ ਦਫਤਰਾਂ ਵਿਚ ਖਾਲੀ ਅਸਾਮੀਆਂ ਨੂੰ ਭਰਨ ਲਈ, ਖਾਲੀ ਅਸਾਮੀਆਂ ‘ਤੇ ਤਰੱਕੀਆਂ ਕਰਨ, ਨਾਇਬ ਤਹਿਸੀਲਦਾਰ ਦੇ ਸੀਨੀਅਰ ਸਹਾਇਕ ਤੋਂ ਕੋਟਾ ਵਧਾ ਕੇ 25 ਪ੍ਰਤੀਸ਼ਤ ਕਰਨ, ਤਰੱਕੀਆਂ ਕਰਕੇ ਅਸਾਮੀਆਂ ਨੂੰ ਭਰਨ ਲਈ, ਭਰਤੀ ਕੀਤੇ ਗਏ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਸਾਲ 2004, ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਡੀਏ ਦੀਆਂ 4 ਕਿਸ਼ਤਾਂ ਜਾਰੀ ਕਰਨ, ਡੀਏ ਦੀਆਂ 142 ਮਹੀਨਿਆਂ ਦੇ ਬਕਾਏ ਜਾਰੀ ਕੀਤੇ ਜਾਣ, ਤੁਰੰਤ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਦੀ ਪੱਕਾ ਕਰਨ, 200 ਰੁਪਏ ਦੇ ਵਿਕਾਸ ਟੈਕਸ ਤੁਰੰਤ ਵਾਪਸ ਲੈਣ ਵਰਗੀਆਂ ਮੰਗਾਂ ਰੱਖੀਆਂ ਗਈਆਂ।