ਸੂਬੇ ਤੋਂ ਰਾਹਤ ਵਾਲੀ ਗੱਲ ਹੈ ਕਿ ਹੁਣ ਦਿਨੋ-ਦਿਨ ਕੋਰੋਨਾ ਦੇ ਕੇਸਾਂ ਦੀ ਰਫਤਾਰ ਧੀਮੀ ਹੋ ਰਹੀ ਹੈ ਜਿਸ ਨਾਲ ਪ੍ਰਸ਼ਾਸਨ ਤੇ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਪਰ ਇਸ ਦੇ ਨਾਲ ਹੀ ਅਹਿਤਿਆਤ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਕੋਰੋਨਾ ਨੂੰ ਕੰਟਰੋਲ ਵਿਚ ਰੱਖਿਆ ਜਾ ਸਕੇ।
ਪੰਜਾਬ ਵਿਚ ਹੁਣ ਤੱਕ 9823991 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਪਿਛਲੇ 24 ਘੰਟਿਆਂ ਦਰਮਿਆਨ 61823 ਸੈਂਪਲ ਲਏ ਗਏ ਜਿਨ੍ਹਾਂ ਵਿਚੋਂ 61350 ਦੇ ਟੈਸਟ ਕੀਤੇ ਗਏ। ਸੂਬੇ ਵਿਚ ਐਕਟਿਵ ਕੇਸਾਂ ਦੀ ਗਿਣਤੀ 17344 ਤਕ ਜਾ ਪੁੱਜੀ ਹੈ ਤੇ 15293 ਲੋਕ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। 3024 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ ਤੇ 240 ਮਰੀਜ਼ ਗੰਭੀਰ ਹੋਣ ਕਾਰਨ ਵੈਂਟੀਲੇਟਰ ‘ਤੇ ਹਨ।
ਅੱਜ ਸੂਬੇ ਵਿਚ ਕੋਰੋਨਾ ਨਾਲ 66 ਮੌਤਾਂ ਹੋਈਆਂ ਤੇ 1407 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਸਭ ਤੋਂ ਵੱਧ ਕੇਸ ਜਿਲ੍ਹਾ ਜਲੰਧਰ ਤੋਂ ਸਾਹਮਣੇ ਆਏ ਜਿਥੇ 142 ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ। ਇਸੇ ਤਰ੍ਹਾਂ ਬਠਿੰਡਾ ਤੋਂ 117, ਅੰਮ੍ਰਿਤਸਰ ਤੋਂ 104, ਹੁਸ਼ਿਆਰਪੁਰ ਤੋਂ 96, ਫਿਰੋਜ਼ਪੁਰ ਤੋਂ 93, ਐੱਸ. ਏ. ਐੱਸ. ਨਗਰ ਤੋਂ 86, ਪਟਿਆਲੇ ਤੋਂ 81, ਫਾਜ਼ਿਲਕਾ ਤੋਂ 72 ਤੇ ਗੁਰਦਾਸਪੁਰ ਤੋਂ 65 ਪਾਜੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ : SAD ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ 15 ਜੂਨ ਨੂੰ ਦੇਵੇਗਾ ‘ਧਰਨਾ’, ਸਿਹਤ ਮੰਤਰੀ ਨੂੰ ਬਰਖਾਸਤ ਕਰਨ ਦੀ ਕੀਤੀ ਜਾਵੇਗੀ ਮੰਗ
ਬੀਤੇ 24 ਘੰਟਿਆਂ ਵਿਚ ਕੋਰੋਨਾ ਕਾਰਨ ਸਭ ਤੋਂ ਵੱਧ ਮੌਤਾਂ ਜਿਲ੍ਹਾ ਅੰਮ੍ਰਿਤਸਰ ਤੋਂ 9 ਹੋਈਆਂ, ਇਸੇ ਤਰ੍ਹਾਂ ਲੁਧਿਆਣੇ ਤੋਂ 8, ਪਟਿਆਲੇ ਤੇ ਜਲੰਧਰ ਤੋਂ 6, ਸੰਗਰੂਰ ਤੋਂ 5, ਫਿਰੋਜ਼ਪੁਰ ਤੇ ਬਠਿੰਡੇ ਤੋਂ 4, ਮਾਨਸਾ, ਮੋਗਾ, ਪਠਾਨਕੋਟ, ਰੋਪੜ, ਤਰਨਤਾਰਨ ਤੋਂ 202, ਬਰਨਾਲੇ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਹੁਸ਼ਿਆਰਪੁਰ, ਐੱਸ. ਏ. ਐੱਸ. ਨਗਰ, ਮੁਕਤਸਰ, ਐੱਸ. ਬੀ. ਐੱਸ. ਨਗਰ ਤੋਂ 1-1 ਕੋਰੋਨਾ ਮਰੀਜ਼ ਦੀ ਜਾਨ ਚਲੀ ਗਈ।
ਇਹ ਵੀ ਪੜ੍ਹੋ : ਪੰਜਾਬ ਵਿਚ ਝੋਨੇ ਦੀ ਲੁਆਈ ਦਾ ਸੀਜ਼ਨ ਭਲਕੇ ਤੋਂ ਹੋਵੇਗਾ ਸ਼ੁਰੂ, ਸੂਬਾ ਸਰਕਾਰ ਨੇ ਪੁਖਤਾ ਕੀਤੇ ਇੰਤਜਾਮ