ਕੁੱਝ ਦਿਨ ਪਹਿਲਾਂ ਚਾਉਕੇ ਵਿਖੇ ਚਿੱਟਾ ਵੇਚਣ ਵਾਲਿਆਂ ਨਾਲ ਹੋਈ ਲੜਾਈ ਦੌਰਾਨ ਕਰੀਬ ਅੱਧੀ ਦਰਜ਼ਨ ਤੋਂ ਉਪਰ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਨਾਂ ਜਖ਼ਮੀ ਵਿਅਕਤੀਆਂ ’ਚੋਂ ਕਬੱਡੀ ਖਿਡਾਰੀ ਕੋਚ ਚਾਉਕੇ ਨੂੰ ਜਿਆਦਾ ਗੰਭੀਰ ਹੋਣ ਕਾਰਨ ਡੀ ਐਮ ਸੀ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਅੱਜ ਉਨਾਂ ਦੀ ਮੌਤ ਹੋ ਗਈ ਹੈ।
ਇਸ ਘਟਨਾ ਦੇ ਕਈ ਦਿਨ ਬੀਤ ਜਾਣ ਉਪਰੰਤ ਪੁਲਿਸ ਦੀ ਕਥਿਤ ਢਿੱਲ ਮੱਠ ਦੀ ਨੀਤੀ ਦੇ ਰੋਸ ਵਜੋਂ ਅੱਜ ਪੀੜਤ ਪਰਿਵਾਰਕ ਮੈਂਬਰਾਂ ਅਤੇ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਕਬੱਡੀ ਖਿਡਾਰੀ ਦੀ ਲਾਸ਼ ਰੱਖਕੇ ਕਥਿਤ ਦੋਸੀਆਂ ਦੀ ਜਲਦੀ ਗਿਰਫ਼ਤਾਰੀ ਅਤੇ ਉਨ੍ਹਾਂ ‘ਤੇ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਪੁਲਿਸ ਚੌਕੀ ਚਾਉਕੇ ਅੱਗੇ ਰੋਸ ਧਰਨਾ ਦਿੱਤਾ ਹੈ।
ਇਸ ਮੌਕੇ ਬੁਲਾਰਿਆ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਘਟਨਾ ਸਬੰਧੀ ਢਿੱਲ-ਮੱਠ ਦੀ ਅਪਨਾਈ ਜਾ ਰਹੀ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਖਿਆ ਕਿ ਘਟਨਾਂ ਦੇ ਕਰੀਬ 15 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਦਰਸ਼ਕ ਬਣਿਆ ਹੋਇਆ ਹੈ ਅਤੇ ਇਸ ਕਾਰਨ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੁੰਬਈ ‘ਚ 4-5 ਦਿਨਾਂ ਤੱਕ ਭਾਰੀ ਬਾਰਿਸ਼ ਦਾ ਰੈੱਡ ਅਲਰਟ, ਹਾਈ ਟਾਈਡ ਦਾ ਵੀ ਖ਼ਤਰਾ, ਕਈ ਇਲਾਕੇ ਡੁੱਬੇ
ਲੋਕਾਂ ਨੇ ਇਹ ਵੀ ਦੋਸ਼ ਲਾਇਆ ਕਿ ਪਿੰਡ ’ਚ ਚਿੱਟਾ ਅਤੇ ਹੋਰ ਨਸ਼ਿਆਂ ਦੀ ਵਿਕਰੀ ਜੋਰਾਂ ਤੇ ਹੈ ਅਤੇ ਨੌਜਵਾਨ ਪੀੜੀ ਤੇਜ਼ੀ ਨਾਲ ਨਸ਼ਿਆਂ ਦੀ ਗਿ੍ਰਫਤ ’ਚ ਆ ਰਹੀ ਹੈ ਪਰੰਤੂ ਪ੍ਰਸ਼ਾਸਨ ਇਸ ਵੱਲ ਉਕਾ ਹੀ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਨਸ਼ਾ ਤਸਕਰਾਂ ਅਤੇ ਗਲਤ ਅਨਸਰਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ। ਉਨਾਂ ਮੰਗ ਕੀਤੀ ਕਿ ਜਿੰਨਾਂ ਚਿਰ ਉਕਤ ਘਟਨਾ ਦੇ ਕਥਿਤ ਦੋਸਤੀਆਂ ਨੂੰ ਗਿਰਫ਼ਤਾਰ ਨਹੀਂ ਕੀਤੀ ਜਾਂਦਾ, ਉਨਾਂ ਚਿਰ ਰੋਸ ਧਰਨਾ ਅਤੇ ਸੰਘਰਸ਼ ਨਿਰੰਤਰ ਜਾਰੀ ਰੱਖਿਆ ਜਾਵੇਗਾ। ਥਾਣਾ ਸਦਰ ਰਾਮਪੁਰਾ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਪਰਚੇ ’ਚ ਨਾਮਜ਼ਦ 3 ਵਿਅਕਤੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਰਹਿੰਦੇ ਵਿਅਕਤੀਆਂ ਨੂੰ ਵੀ ਜਲਦੀ ਗਿਰਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਦੇਖੋ : ਪੂਰਾ ਟੱਬਰ ਹੀ ਪਹਿਲਵਾਨਾਂ ਦਾ, ਦਾਦੇ, ਚਾਚੇ, ਤਾਏ ਸਾਰੇ ਕਰਦੇ ਨੇ ਪਹਿਲਵਾਨੀ, ਜ਼ਿਆਦਾਤਰ ਪੁਲਿਸ ‘ਚ ਕਰਦੇ ਨੌਕਰੀ