ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ, ਹਾਲਾਂਕਿ ਕੇ ਬੀਤੇ ਕੁੱਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਕੁੱਝ ਕਮੀ ਆਈ ਹੈ। ਪਰ ਮੌਤਾਂ ਦਾ ਸਿਲਸਲਾ ਅਜੇ ਵੀ ਜਾਰੀ ਹੈ। ਇਸ ਦੌਰਾਨ ਵਿਰੋਧੀ ਪਾਰਟੀਆਂ ਵੀ ਕੋਰੋਨਾ ਤਬਾਹੀ ਲਈ ਮੋਦੀ ਸਰਕਾਰ ‘ਤੇ ਨਿਰੰਤਰ ਨਿਸ਼ਾਨਾ ਸਾਧ ਰਹੀਆਂ ਹਨ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਕੋਰੋਨਾ ਮਹਾਂਮਾਰੀ ਲਈ ਕੇਂਦਰ ‘ਤੇ ਲਗਾਤਾਰ ਹਮਲਾ ਕਰ ਰਹੇ ਹਨ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਟੀਕਾ ਲਗਵਾਉਣ ਲਈ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਬਣਾਉਣ ਦੀ ਪ੍ਰਣਾਲੀ ‘ਤੇ ਸਵਾਲ ਚੁੱਕੇ ਹਨ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਸੈਂਟਰ ਜਾਣ ਵਾਲੇ ਹਰੇਕ ਵਿਅਕਤੀ ਨੂੰ ਕੋਰੋਨਾ ਟੀਕਾ ਲੱਗਣਾ ਚਾਹੀਦਾ ਹੈ, ਆਨ ਲਾਈਨ ਰਜਿਸਟ੍ਰੇਸ਼ਨ ਹੀ ਕਾਫ਼ੀ ਨਹੀਂ ਹੈ।
ਇਹ ਵੀ ਪੜ੍ਹੋ : ਕੋਰੋਨਾ ਪੌਜੇਟਿਵ ਸਹੁਰੇ ਨੂੰ ਪਿੱਠ ‘ਤੇ ਚੁੱਕ ਕੇ ਹਸਪਤਾਲ ਲਿਆਈ ਨੂੰਹ, ਪਰ ਲੋਕ ਮਦਦ ਕਰਨ ਦੀ ਬਜਾਏ ਖਿੱਚਦੇ ਰਹੇ ਫੋਟੋਆਂ
ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਟੀਕਾ ਲਗਵਾਉਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਾਫ਼ੀ ਨਹੀਂ ਹੈ। ਵੈਕਸੀਨ ਸੈਂਟਰ ‘ਤੇ ਜਾਣ ਵਾਲੇ ਹਰੇਕ ਵਿਅਕਤੀ ਨੂੰ ਕੋਰੋਨਾ ਟੀਕਾ ਲੱਗਣਾ ਚਾਹੀਦਾ ਹੈ, ਜ਼ਿੰਦਗੀ ਦਾ ਅਧਿਕਾਰ ਉਨ੍ਹਾਂ ਦਾ ਵੀ ਹੈ ਜਿਨ੍ਹਾਂ ਕੋਲ ਇੰਟਰਨੈਟ ਨਹੀਂ ਹੈ।”
ਇਹ ਵੀ ਦੇਖੋ : ਚਾਂਪਾਂ ਵੇਚਦੀ ਪੰਜਾਬ ਦੀ ਧੀ ਦੀਆਂ ਗੱਲਾਂ ਸੁਣ ਰੂਹ ਖੁਸ਼ ਹੋ ਜਾਊ, ਐਨਾ ਚੰਗਾ ਜੀਵਨਸਾਥੀ ਰੱਬ ਸਭ ਨੂੰ ਦੇਵੇ…