ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਭਗਤਾ ਭਾਈ ਖੇਤਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਡੇਰਾ ਸੰਚਾਲਕ ਖਿਲਾਫ ਗੰਭੀਰ ਦੋਸ਼ ਲੱਗੇ ਹਨ ਜੋ ਇੱਕ 16 ਸਾਲ ਦੇ ਬੱਚੇ ਨੂੰ ਗਰਮ ਸਰੀਏ ਤੇ ਚਿਮਟੇ ਨਾਲ ਤਸੀਹੇ ਦਿੰਦਾ ਸੀ। ਹਿੰਮਤ ਦਿਖਾਉਂਦੇ ਹੋਏ ਬੱਚੇ ਨੇ ਡੇਰੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਮੁਲਜ਼ਮ ਦਾ ਨਾਮ ਜਗਰਾਜ ਸਿੰਘ ਉਰਫ ਰਾਜੂ ਹੈ, ਜੋ ਪਿੰਡ ਗੁਰੂਸਰ ਵਿੱਚ ਡੇਰੇ ਦਾ ਸੰਚਾਲਕ ਹੈ। ਪੀੜਤ ਬੱਚੇ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : ਹਥਿਆਰਬੰਦ ਲੁਟੇਰਿਆਂ ਨੇ ਬਜ਼ੁਰਗ ਜੋੜੇ ਨੂੰ ਬਣਾਇਆ ਬੰਧਕ, 20 ਤੋਲੇ ਸੋਨਾ, 2 ਲੱਖ ਦੀ ਨਕਦੀ ਤੇ ਕਾਰ ਲੈ ਕੇ ਹੋਏ ਫਰਾਰ
ਮਾਮਲੇ ਦੀ ਪੁਸ਼ਟੀ ਥਾਣਾ ਮੁਖੀ ਹਰਬੰਸ ਸਿੰਘ ਨੇ ਕੀਤੀ ਹੈ। ਕੁਨਾਲ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਦਿੱਲੀ ਦਾ ਵਸਨੀਕ ਹੈ, ਪਰ ਪੰਜ ਸਾਲ ਪਹਿਲਾਂ ਉਹ ਘਰੋਂ ਭੱਜ ਗਿਆ ਸੀ। ਉਹ ਪੰਜਾਬ ਆਇਆ ਅਤੇ ਅੰਮ੍ਰਿਤਸਰ ਰਹਿਣ ਲੱਗ ਪਿਆ। ਉਥੇ ਉਹ ਦੋਸ਼ੀ ਰਾਜੂ ਨੂੰ ਮਿਲਿਆ, ਜੋ ਉਸਨੂੰ ਆਪਣੇ ਨਾਲ ਆਪਣੇ ਡੇਰੇ ਵਿੱਚ ਲੈ ਆਇਆ ਸੀ। ਸੋਚਿਆ ਨਹੀਂ ਸੀ, ਪਰ ਉਸ ਨੇ ਇਹ ਕਦੇ ਨਹੀਂ ਸੋਚਿਆ ਸੀ ਕਿ ਉਹ ਉਸ ਨਾਲ ਅਜਿਹਾ ਕਰੇਗਾ। ਉਸ ਨੇ ਬਹੁਤ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਤਪਦੀ ਧੁੱਪ ਵਿੱਚ ਨੰਗੇ ਪੈਰ ਭੱਜ ਰਹੇ, ਗੁਰਲਾਲ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਇਸ ਨੂੰ ਵੇਖਿਆ ਅਤੇ ਉਸਨੂੰ ਪਾਣੀ ਪਿਲਾਇਆ। ਫਿਰ ਉਸਨੂੰ ਪੁੱਛਣ ਤੇ, ਉਸਨੇ ਸਾਰੀ ਗੱਲ ਦੱਸੀ।
ਗੁਰਲਾਲ ਨੇ ਆਪਣੇ ਕੁਝ ਦੋਸਤਾਂ ਦੀ ਮਦਦ ਨਾਲ ਦਿੱਲੀ ਦੀ ਇਕ ਸੰਸਥਾ ਕੋਲ ਪਹੁੰਚ ਕੀਤੀ, ਜਿਨ੍ਹਾਂ ਨੇ ਕੁਨਾਲ ਦਾ ਘਰ ਲੱਭ ਲਿਆ। ਹੁਣ ਜਲਦੀ ਹੀ ਕੁਨਾਲ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ‘ਚ ਸਰਪੰਚ ‘ਤੇ ਲਗਾਏ ਗੰਭੀਰ ਦੋਸ਼