ਸੰਗਰੂਰ ਦੇ ਲੌਂਗੋਵਾਲ ਨਾਲ ਸਬੰਧਤ ਇਕ ਨੌਜਵਾਨ ਜਸਵੀਰ ਸਿੰਘ, ਜਿਸ ਨੇ ਲਗਭਗ 5 ਮਹੀਨੇ ਪਹਿਲਾਂ ਪਿੰਡ ਦੇ ਸਕੂਲ ਵਿਚ ਲਾਈਵ ਹੋਕੇ ਖੁਦਕੁਸ਼ੀ ਕੀਤੀ ਸੀ। ਉਸ ਦੇ ਪਰਿਵਾਰ ਨੇ ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟੀ ਜ਼ਾਹਰ ਕਰਦਿਆਂ ਪੁਲਿਸ ਲਾਈਨ ਸੰਗਰੂਰ ਦੇ ਬਾਹਰ ਸੜਕ ‘ਤੇ ਧਰਨਾ ਲਗਾ ਕੇ ਇਨਸਾਫ ਦੀ ਮੰਗ ਕੀਤੀ ਪਰ ਭਰੋਸੇ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਮ੍ਰਿਤਕ ਦੀ ਮਾਂ ਨੇ ਸੰਗਰੂਰ ਪੁਲਿਸ ਲਾਈਨ ਦੇ ਬਾਹਰ ਸੜਕ ‘ਤੇ ਤੇਲ ਪਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਇਕ ਹਫਤਾ ਪਹਿਲਾਂ ਵੀ ਮਾਂ ਨੇ ਪੁਲਿਸ ਲਾਈਨ ਅੱਗੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਉਸ ਸਮੇਂ ਪੁਲਿਸ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ, ਪਰ ਇੱਕ ਹਫਤਾ ਬੀਤ ਜਾਣ ਤੋਂ ਬਾਅਦ ਕਾਰਵਾਈ ਨਾ ਕੀਤੀ ਗਈ ਤਾਂ ਅੱਜ ਫਿਰ ਇੱਕ ਵਾਰ ਫਿਰ ਪੋਸਟ ਲਾਈਨ ਦੇ ਬਾਹਰ ਨੌਜਵਾਨ ਦੀ ਮਾਂ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਕੇਸ ਦਰਜ ਕਰ ਲਿਆ।
ਇਹ ਵੀ ਪੜ੍ਹੋ : ਮੁਕੇਰੀਆਂ-ਗੁਰਦਾਸਪੁਰ ਰੋਡ ‘ਤੇ ਬੇਕਾਬੂ ਹੋਈ ਕਾਰ ਦਰੱਖਤ ਨਾਲ ਟਕਰਾਈ, 1 ਦੀ ਮੌਤ, 1 ਗੰਭੀਰ ਜ਼ਖਮੀ
ਮ੍ਰਿਤਕ ਦੀ ਮਾਂ ਅਤੇ ਭੈਣ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮ੍ਰਿਤਕ ਦਾ ਕਈ ਸਾਲ ਪਹਿਲਾਂ ਇੱਕ ਲੜਕੀ ਨਾਲ ਪ੍ਰੇਮ ਸੰਬੰਧ ਸੀ, ਪਿਆਰ ਦੀ ਅਸਫਲਤਾ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਸੀ ਪਰ ਇਸ ਕੇਸ ਵਿੱਚ ਕੁਝ ਦਬਾਅ ਕਾਰਨ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕਈ ਮਹੀਨਿਆਂ ਤੋਂ ਉਹ ਪੁਲਿਸ ਦਾ ਢਿੱਲਾ ਰਵੱਈਆ ਵੇਖ ਰਹੇ ਹਨ, ਉਹ ਨਿਆਂ ਚਾਹੁੰਦੇ ਹਨ।
ਇਸ ਸਬੰਧ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਨਵਰੀ 2021 ਵਿਚ ਲੌਂਗੋਵਾਲ ਦੇ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਸੀ, ਤਾਂ ਪਰਿਵਾਰ ਨੇ ਉਸ ਨੂੰ ਬਿਨਾਂ ਪੋਸਟ ਮਾਰਟਮ ਕੀਤੇ ਪੁਲਿਸ ਨੂੰ ਦੱਸੇ ਹੀ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ ਅਤੇ ਅਸੀਂ ਹੁਣ 4 ਲੜਕੀਆਂ ਸਣੇ 8 ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਖੂਨੀ ਝੜਪ, 1 ਦੀ ਮੌਤ, 2 ਜ਼ਖਮੀ