ਅੰਮ੍ਰਿਤਸਰ ਵਿੱਚ ਸਿਹਤ ਵਿਭਾਗ ਨੇ ਅੱਜ ਕਸਬਾ ਮਜੀਠਾ ਵਿਖੇ ਛਾਪਾ ਮਾਰਿਆ, ਜਿਥੇ ਪਿੰਡ ਜੇਠੂਵਾਲ ਵਿਖੇ ਸਥਿਤ ਜੇਪੀ ਮਾਨ ਕਲੀਨਿਕ ਦੇ ਸਟੋਰ ਵਿਚ ਮਰੀਜ਼ਾਂ ਨੂੰ ਖੂਨ ਚੜ੍ਹਾਇਆ ਜਾ ਰਿਹਾ ਸੀ। ਖੂਨ ਚੜ੍ਹਾਉਣ ਵਾਲਾ ਬਾਰ੍ਹਵੀਂ ਪਾਸ ਕਰਮਚਾਰੀ ਸੀ।
ਸਿਹਤ ਵਿਭਾਗ ਅਤੇ ਪੁਲਿਸ ਦੀ ਟੀਮ ਨੇ ਇਥੇ ਛਾਪਾ ਮਾਰਿਆ ਤਾਂ ਭਾਰੀ ਬੇਨਿਯਮੀਆਂ ਪਾਈਆਂ ਗਈਆਂ। ਟੀਮ ਨੂੰ ਵੇਖ ਕੇ ਕਲੀਨਿਕ ਦਾ ਸੰਚਾਲਕ ਡਾਕਟਰ ਭੱਜ ਗਿਆ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਐਸਐਮਓ ਮਜੀਠਾ ਡਾ. ਸਤਨਾਮ ਸਿੰਘ ਨੂੰ ਉਥੇ ਟੀਮ ਸਮੇਤ ਭੇਜਿਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਵੱਡੀ ਵਾਰਦਾਤ : ਥਾਣੇਦਾਰ ਦੇ ਪੁੱਤ ਨੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਨੂੰ ਕੁੱਟ-ਕੁੱਟ ਕੀਤਾ ਕਤਲ
ਕਲੀਨਿਕ ਨੇੜੇ ਇਕ ਸਟੋਰ ਵਿਚ ਇਕ ਔਰਤ ਮਰੀਜ਼ ਦਾ ਖੂਨ ਚੜ੍ਹਾਇਆ ਜਾ ਰਿਹਾ ਸੀ। ਨੇੜੇ ਇਕ ਕਰਮਚਾਰੀ ਖੜਾ ਸੀ। ਜਦੋਂ ਟੀਮ ਨੇ ਉਸ ਦੀ ਵਿੱਦਿਅਕ ਯੋਗਤਾ ਬਾਰੇ ਪੁੱਛਿਆ ਤਾਂ ਉਸ ਨੇ ਆਪਣੇ ਆਪ ਨੂੰ 12ਵੀਂ ਪਾਸ ਦੱਸਿਆ। ਇਸ ਸਟੋਰ ਵਿੱਚ ਪੇਂਟ ਕੈਨ, ਲੱਕੜ ਦੀਆਂ ਪੌੜੀਆਂ, ਟਾਈਲਾਂ, ਪੁਰਾਣੀਆਂ ਟਾਈਲਾਂ, ਬਿਲਡਿੰਗ ਸਮੱਗਰੀ ਅਤੇ ਡਰੱਮ ਰੱਖੇ ਗਏ ਸਨ।