ਮਜ਼ੇਦਾਰ ਫੋਟੋਆਂ ਅਤੇ ਵੀਡੀਓ ਅਕਸਰ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਸ ਨੂੰ ਦੇਖ ਕੇ ਅਸੀਂ ਵੀ ਹੱਸਦੇ ਹਾਂ ਅਤੇ ਕਈ ਵਾਰ ਅਸੀਂ ਹੈਰਾਨ ਵੀ ਹੋ ਜਾਂਦੇ ਹਾਂ।
ਹਾਲ ਹੀ ਵਿੱਚ, ਇੱਕ ਫੋਟੋ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਮਾਨ ਖਰੀਦਣ ਲਈ ਮਾਲ ਦੇ ਬਾਹਰ ਲੋਕਾਂ ਦੀ ਇੱਕ ਲੰਮੀ ਕਤਾਰ ਲੱਗੀ ਹੋਈ ਹੈ। ਨੌਜਵਾਨ ਮੁੰਡੇ-ਕੁੜੀਆਂ ਅਤੇ ਮੱਧ ਵਰਗ ਦੇ ਆਦਮੀ ਅਤੇ ਔਰਤਾਂ ਸਭ ਇਸ ਲਾਈਨ ਵਿੱਚ ਖੜੇ ਹਨ। ਅਜਿਹੀ ਸਥਿਤੀ ਵਿੱਚ, ਜਦੋਂ ਦੇਸ਼ ਵਿੱਚ ਕੋਰੋਨਾ ਵਰਗੀ ਖ਼ਤਰਨਾਕ ਮਹਾਂਮਾਰੀ ਫੈਲ ਗਈ ਹੈ, ਹਰ ਕੋਈ ਇਸ ਤਰਾਂ ਲੋਕਾਂ ਨੂੰ ਲਾਈਨ ਵਿੱਚ ਲੱਗਿਆ ਵੇਖ ਕੇ ਹੈਰਾਨ ਹੋ ਜਾਵੇਗਾ।
ਇਹ ਵੀ ਪੜ੍ਹੋ : ਧੋਖਾਧੜੀ ਦੇ ਦੋਸ਼ੀ ਵਿਜੇ ਮਾਲਿਆ, ਨੀਰਵ ਮੋਦੀ ‘ਤੇ ਮੇਹੁਲ ਚੋਕਸੀ ਦੀ 9,371 ਕਰੋੜ ਰੁਪਏ ਦੀ ਜਾਇਦਾਦ ਜ਼ਬਤ, ED ਨੇ ਸਰਕਾਰੀ ਬੈਂਕਾਂ ਨੂੰ ਕੀਤੀ ਟਰਾਂਸਫਰ
ਵਾਇਰਲ ਹੋ ਰਹੀ ਇਸ ਫੋਟੋ ਨੂੰ ਆਈਪੀਐਸ ਅਧਿਕਾਰੀ ਅਰੁਣ ਬੋਥਰਾ ਨੇ ਟਵਿੱਟਰ ‘ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਫੋਟੋ ਦੇ ਨਾਲ ਇੱਕ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ਹੈ, ‘ਜਾਨ ਜਾਏ ਬੱਸ Sale ਨਾ ਜਾਏ।’ ਸ਼ਾਇਦ ਉਨ੍ਹਾਂ ਦਾ ਇਹ ਕਹਿਣ ਦਾ ਮਤਲਬ ਹੈ ਕਿ ਲੋਕਾਂ ਨੂੰ ਕੋਰੋਨਾ ਤੋਂ ਨਹੀਂ ਡਰਨਾ ਚਾਹੀਦਾ ਭਾਵੇਂ ਉਨ੍ਹਾਂ ਲਈ ਕੋਈ ਮੁਸ਼ਕਿਲ ਖੜ੍ਹੀ ਹੋ ਜਾਵੇ। ਲੋਕਾਂ ਲਈ, ਸਭ ਤੋਂ ਪਹਿਲਾਂ Sale ਵਾਲਾ ਸਮਾਨ ਖਰੀਦਣਾ ਜਰੂਰੀ ਹੈ। ਇਹ ਫੋਟੋ ਦਿੱਲੀ ਦੇ ਹੀ DLF Promenade Mall ਦੀ ਹੈ। ਫੋਟੋ ‘ਚ ਤੁਸੀਂ ਵੇਖ ਸਕਦੇ ਹੋ ਕਿ ਮਾਲ ਦੇ ਬਾਹਰ ਇੱਕ ਲੰਮੀ ਲਾਈਨ ਲੱਗੀ ਹੋਈ ਹੈ। ਜਿਸ ਵਿੱਚ ਸੈਂਕੜੇ ਲੋਕ ਖੜੇ ਦਿਖਾਈ ਦੇ ਰਹੇ ਹਨ। ਇਹ ਫੋਟੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।
ਇਹ ਵੀ ਦੇਖੋ : Jaipal Bhullar ਦੇ ਸਸਕਾਰ ਦੀਆਂ ਹੋ ਰਹੀਆਂ ਤਿਆਰੀਆਂ, ਘਰ ਤੋਂ ਸਿੱਧਾ LIVE, ਗ਼ਸ਼ ਖਾ-ਖਾ ਡਿੱਗ ਰਹੀ ਮਾਂ