ਚੋਟੀ ਦੇ ਨਕਸਲਵਾਦੀ ਨੇਤਾ ਅਤੇ ਤੇਲੰਗਾਨਾ ਰਾਜ ਕਮੇਟੀ ਦੇ ਸਕੱਤਰ ਯਾਪਾ ਨਾਰਾਇਣ, ਜਿਸ ਨੂੰ ਹਰੀਭੂਸ਼ਣ ਵਜੋਂ ਜਾਣਿਆ ਜਾਂਦਾ ਹੈ, ਉਸਦੀ ਦੱਖਣੀ ਬੀਜਾਪੁਰ-ਸੁਕਮਾ ਅੰਤਰ-ਜ਼ਿਲ੍ਹਾ ਸਰਹੱਦੀ ਖੇਤਰ ਵਿੱਚ ਸੋਮਵਾਰ ਦੀ ਰਾਤ ਨੂੰ COVID-19 ਕਾਰਨ ਮੌਤ ਹੋ ਗਈ ਹੈ। ਨਕਸਲਵਾਦੀ ਨੇਤਾ ਹਰੀਭੂਸ਼ਣ ‘ਤੇ 40 ਲੱਖ ਰੁਪਏ ਦਾ ਇਨਾਮ ਵੀ ਸੀ।
ਇਸ ਤੋਂ ਇਲਾਵਾ, ਫੀਲਡ ਕਮੇਟੀ ਦੀ ਮੈਂਬਰ, ਇੰਦਰਾਵਤੀ ਦੀ ਵੀ ਕੋਰੋਨਾ ਵਾਇਰਸ ਦੀ ਲਾਗ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਇੰਨਾਂ ਨਕਸਲੀਆਂ ਦੀ ਮੌਤ ਤੇਲੰਗਾਨਾ ਦੇ ਨਾਲ ਲੱਗਦੇ ਛੱਤੀਸਗੜ ਦੇ ਜੰਗਲਾਂ ਵਿੱਚ ਹੋਈ ਹੈ। ਹਰੀਭੂਸ਼ਣ ਦੀ ਪੁਲਿਸ ਕਈ ਮਾਮਲਿਆਂ ਵਿੱਚ ਭਾਲ ਕਰ ਰਹੀ ਸੀ। ਉਹ ਕਈ ਮੁਠਭੇੜਾਂ ਵਿੱਚ ਸੁਰੱਖਿਆ ਬਲਾਂ ਨੂੰ ਚਕਮਾ ਦੇ ਕੇ ਬੱਚ ਨਿਕਲਿਆ ਸੀ ਪਰ ਕੋਰੋਨਾ ਦੀ ਲਾਗ ਅਤੇ ਇਲਾਜ ਦੀ ਘਾਟ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕਸ਼ਮੀਰ ‘ਤੇ PM ਮੋਦੀ ਦੀ ਮਹੱਤਵਪੂਰਣ ਬੈਠਕ ਸ਼ੁਰੂ, ਸਾਬਕਾ ਮੁੱਖ ਮੰਤਰੀਆਂ ਫਾਰੂਕ-ਮਹਿਬੂਬਾ ਸਮੇਤ 14 ਨੇਤਾ ਹੋਏ ਸ਼ਾਮਿਲ
ਪੁਲਿਸ ਸੂਤਰਾਂ ਦਾ ਦਾਅਵਾ ਹੈ ਕਿ ਇੱਕ ਦਰਜਨ ਤੋਂ ਵੱਧ ਨਕਸਲਵਾਦੀ ਕੋਵਿਡ ਦੀ ਲਾਗ ਕਾਰਨ ਗੰਭੀਰ ਰੂਪ ਵਿੱਚ ਬਿਮਾਰ ਹਨ। ਨੰਬਰ ਦੋ ਦੇ ਕਮਾਂਡਰ ਸੋਨੂੰ ਵੀ ਬਿਮਾਰ ਨਕਸਲਵਾਦੀ ਨੇਤਾਵਾਂ ਵਿੱਚ ਸ਼ਾਮਿਲ ਹਨ।
ਇਹ ਵੀ ਦੇਖੋ : Kanwar Grewal ਨਾਲ ਨੇ ਰੀਝ ਨਾਲ ਖੜਕਾਈ ਸਰਕਾਰ, deep Sidhu ਦੇ ਸਵਾਲ ‘ਤੇ Haraf Cheema ਨੇ ਕੱਢੇ ਚਿੱਬ