JAZZY B shared a post : ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਨੂੰ ਬੀਤੇ ਦਿਨ 7 ਮਹੀਨੇ ਪੂਰੇ ਹੋ ਚੁੱਕੇ ਹਨ। ਪੰਜਾਬੀ ਇੰਡਸਟਰੀ ਦੇ ਹਰ ਆਮ ਤੋਂ ਲੈ ਕੇ ਖਾਸ ਤੱਕ ਨੇ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ ਹੈ। ਹਰ ਕੋਈ ਚਾਹੁੰਦਾ ਹੈ ਕਿ ਸਰਕਾਰ ਇਹਨਾਂ 3 ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇਵੇ। ਪਰ ਜੋ ਵੀ ਹੋਵੇਗਾ ਇਹ ਬਾਅਦ ਦੀ ਗੱਲ ਹੈ,ਫਿਲਹਾਲ ਇੰਡਸਟਰੀ ਦੇ ਸਿਤਾਰੇ ਆਪਣੇ ਆਪਣੇ ਤਰੀਕਿਆਂ ਨਾਲ ਇਸ ਮੋਰਚੇ ਵਿਚ ਆਪਣਾ-ਆਪਣਾ ਹਿੱਸਾ ਪਾ ਰਹੇ ਹਨ।
ਹਾਲ ਹੀ ਦੇ ਵਿਚਵਿੱਚ ਜੈਜ਼ੀ ਬੀ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਕਿਸਾਨਾਂ ਨੂੰ ਲੈ ਕੇ ਇੱਕ ਪੋਸਟ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਕਿਉਂਕਿ ਕਿਸਾਨਾਂ ਨੂੰ ਬੀਤੇ ਦਿਨ ਬਾਰਡਰਾਂ ਤੇ ਬੈਠਿਆਂ ਨੂੰ ਮਹੀਨੇ ਲੰਘ ਚੁੱਕੇ ਹਨ। ਤਾਂ ਉਹਨਾਂ ਨੇ ਆਪਣੀ ਪੋਸਟ ਵਿੱਚ ਹਰੇ ਰੰਗ ਦਾ 7 ਦਾ ਗ੍ਰਾਫਿਕ ਬਣਾ ਕੇ ਵਿੱਚ ਕਿਸਾਨਾਂ ਨੂੰ ਦਰਸਾਇਆ ਹੈ। ਜਿਸਦਾ ਅਸੀਂ ਸਾਫ ਅਤੇ ਸਿੱਧਾ ਸੰਬੰਧ ਕਿਸਾਨਾਂ ਨਾਲ ਹੀ ਜੋੜਦੇ ਹਾਂ। ਨਾਲ ਹੀ ਉਹਨਾਂ ਨੇ ਕੁਝ ਹੈਸ਼ ਟੈਗਸ ਵੀ ਯੂਜ਼ ਕੀਤੇ ਹਨ ਜਿਵੇਂ ਕੇ #nofarmersnofood #farmersprotest #kisaanektazindabaad ਅਤੇ ਕਈ ਹੋਰ।
ਜਾਣਕਾਰੀ ਲਈ ਦੱਸ ਦਇਏ ਕਿ ਹਾਲ ਹੀ ਦੇ ਵਿਚ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਇੰਡੀਆ ਵਿਚ ਬੈਨ ਕਰ ਦਿੱਤਾ ਗਿਆ ਹੈ, ਕਾਰਨ ਉਹਨਾਂ ਦਾ ਕਿਸਾਨਾਂ ਨੂੰ ਸਮਰਥਨ। ਪਰ ਫਿਰ ਵੀ ਉਹ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਕਿਸਾਨੀ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਵਰ੍ਕ ਫ਼ਰੰਟ ਦੀ ਗੱਲ ਕਰੀਏ ਤਾਂ ਉਹਨਾਂ ਦਾ ਹਾਲ ਹੀ ਦੇ ਵਿੱਚ ‘BAPU’ ਗਾਣਾ ਰਿਲੀਜ਼ ਹੋਇਆ ਸੀ ਜਿਸਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ। ਅਤੇ ਗਾਣੇ ਦੇ ਕਈ ਲੱਖ ਵਿਊਜ਼ ਵੀ ਸਨ ਅਤੇ ਗਾਣਾ ਟਰੈਂਡਿੰਗ ਵਿੱਚ ਵੀ ਬਣਿਆ ਹੋਇਆ ਸੀ।