ਸੂਬੇ ਵਿਚ ਦਿਨੋ-ਦਿਨ ਕੋਰੋਨਾ ਕੇਸਾਂ ਵਿਚ ਕਮੀ ਆ ਰਹੀ ਹੈ। ਬੀਤੇ 24 ਘੰਟਿਆਂ ਦਰਮਿਆਨ ਪੰਜਾਬ ਵਿਚ ਕੋਵਿਡ-19 ਦੇ 271 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 18 ਲੋਕਾਂ ਦੀ ਜਾਨ ਗਈ।
ਹੁਣ ਤੱਕ 595136 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਰਾਹਤ ਭਰੀ ਗੱਲ ਇਹ ਹੈ ਕਿ 575486 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਐਕਟਿਵ ਕੇਸਾਂ ਦੀ ਗਿਣਤੀ 3639 ਤਕ ਜਾ ਪੁੱਜੀ ਹੈ। ਕੋਰੋਨਾ ਕਾਰਨ ਹੁਣ ਤੱਕ 16011 ਮਰੀਜ਼ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। 1560 ਆਕਸੀਜਨ ਸੁਪੋਰਟ ‘ਤੇ ਹਨ। 114 ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।
614 ਮਰੀਜ਼ਾਂ ਨੂੰ ਸੂਬੇ ਦੇ ਵੱਖ- ਵੱਖ ਹਸਪਤਾਲਾਂ ਤੋਂ ਛੁੱਟੀ ਮਿਲੀ। ਜਿਹੜੇ 18 ਮਰੀਜ਼ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ ਉਨ੍ਹਾਂ ਵਿਚੋਂ ਬਠਿੰਡੇ ਤੋਂ 6, ਲੁਧਿਆਣਾ ਤੇ ਰੋਪੜ ਤੋਂ 2-2, ਗੁਰਦਾਸਪੁਰ, ਪਠਾਨਕੋਟ, ਬਰਨਾਲੇ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਪਟਿਆਲੇ ਤੇ ਤਰਨਤਾਰਨ ਤੋਂ 1-1 ਮਰੀਜ਼ ਸਨ।
ਇਹ ਵੀ ਪੜ੍ਹੋ : DGP ਪੰਜਾਬ ਨੇ ਡਰੋਨਾਂ ਦੀਆਂ ਤਾਜ਼ਾ ਗਤੀਵਿਧੀਆਂ ਅਤੇ ਇਨ੍ਹਾਂ ਤੋਂ ਪੈਦਾ ਹੋ ਰਹੇ ਖ਼ਤਰਿਆਂ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ