ਕਰਤਾਰਪੁਰ ਵਿੱਚ ਛੇੜਛਾੜ ਦਾ ਵਿਰੋਧ ਕਰਨਾ ਔਰਤ ਨੂੰ ਮਹਿੰਗਾ ਪੈ ਗਿਆ। ਵਿਆਹੁਤਾ ਔਰਤ ਨੇ ਦੋਸ਼ ਲਾਇਆ ਕਿ ਛੇੜਛਾੜ ਦਾ ਵਿਰੋਧ ਕਰਨ ਤੋਂ ਬਾਅਦ ਇਲਾਕੇ ਦੇ ਨੌਜਵਾਨ ਮੋਨੂੰ ਨੇ ਆਪਣੇ ਪਿਤਾ ਮੇਲਾਰਾਮ ਨਾਲ ਮਿਲ ਕੇ ਉਸ ਉੱਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ। ਔਰਤ ਨੂੰ 50 ਟਾਂਕੇ ਲੱਗੇ ਹਨ। ਕਰਤਾਰਪੁਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਔਰਤ ਦੇ ਪਤੀ ਦੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੇ ਦੋ ਬੱਚੇ ਹਨ, ਜਿਨ੍ਹਾਂ ਲਈ ਉਹ ਪਾਲਣ-ਪੋਸ਼ਣ ਲਈ ਘਰ ਵਿਚ ਕੰਮ ਕਰਦੀ ਹੈ। ਵੀਰਵਾਰ ਸਵੇਰੇ ਤਕਰੀਬਨ 10 ਵਜੇ ਉਹ ਆਪਣੇ ਘਰ ਤੋਂ ਕੰਮ ਤੇ ਜਾ ਰਹੀ ਸੀ। ਇਸ ਦੌਰਾਨ ਚੌਕ ‘ਤੇ ਰਹਿਣ ਵਾਲੇ ਇਕ ਨੌਜਵਾਨ ਨੇ ਪਹਿਲਾਂ ਉਸ ਨਾਲ ਛੇੜਛਾੜ ਕੀਤੀ ਤੇ ਫਿਰ ਉਹ ਅਸ਼ਲੀਲ ਗੱਲਾਂ ਕਰਨ ਲੱਗ ਪਿਆ। ਏਐਸਆਈ ਅਨੁਸਾਰ ਜਦੋਂ ਔਰਤ ਨੇ ਇਸ ‘ਤੇ ਇਤਰਾਜ਼ ਜਤਾਇਆ ਤਾਂ ਮੁਲਜ਼ਮਾਂ ਨੇ ਉਸ ‘ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਟਿਪਰ ਤੇ ਕਾਰ ਦੀ ਆਹਮੋ-ਸਾਹਮਣੇ ਹੋਈ ਟੱਕਰ, 4 ਦੀ ਮੌਤ, 3 ਸਾਲਾਂ ਬੱਚੀ ਗੰਭੀਰ ਜ਼ਖਮੀ
ਐਫਆਈਆਰ ਦੇ ਅਨੁਸਾਰ, ਔਰਤ ਨੇ ਦੋਸ਼ ਲਾਇਆ ਕਿ ਦੋਸ਼ੀ ਦੇ ਪਿਤਾ ਨੇ ਉਸ ਦੇ ਦੁਪੱਟੇ ਨਾਲ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਔਰਤ ਦੀਆਂ ਚੀਕਾਂ ਸੁਣ ਕੇ ਮੌਕੇ ‘ਤੇ ਲੋਕ ਇੱਕਠੇ ਹੋ ਗਏ ਪਰ ਕਿਸੇ ਨੇ ਵੀ ਔਰਤ ਨੂੰ ਬਚਾਇਆ ਨਹੀਂ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਰਿਸ਼ਤੇਦਾਰਾਂ ਨੇ ਔਰਤ ਨੂੰ ਹਮਲਾਵਰਾਂ ਤੋਂ ਬਚਾਇਆ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ।ਔਰਤ ਦਾ ਦੋਸ਼ ਹੈ ਕਿ ਮੁਲਜ਼ਮ ਪਹਿਲਾਂ ਵੀ ਉਸ ਨਾਲ ਛੇੜਛਾੜ ਕਰ ਚੁੱਕਾ ਹੈ, ਜਿਸ ਲਈ ਪਹਿਲਾਂ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਸਿਵਲ ਹਸਪਤਾਲ ਪਹੁੰਚੀ ਪੁਲਿਸ ਨੇ ਔਰਤ ਦਾ ਬਿਆਨ ਦਰਜ ਕੀਤਾ।
ਇਹ ਵੀ ਪੜ੍ਹੋ :ਸੁਰਿੰਦਰਪਾਲ ਗੁਰਦਾਸਪੁਰ ਵੱਲੋਂ ਮਰਨ ਵਰਤ ਕੀਤਾ ਗਿਆ ਖਤਮ, ਬੇਰੋਜ਼ਗਾਰ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਅੱਜ ਹੋਵੇਗੀ ਮੀਟਿੰਗ