ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਅਧਿਆਪਕ ਭਰਤੀ ਘੁਟਾਲੇ ਮਾਮਲੇ ਵਿੱਚ ਉਨ੍ਹਾਂ ਨੂੰ 10 ਸਾਲ ਦੀ ਸਜਾ ਸੁਣਾਈ ਗਈ ਸੀ।
ਦਰਅਸਲ, ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਮਸ਼ਹੂਰ ਜੇਬੀਟੀ ਘੁਟਾਲੇ ਵਿੱਚ ਪੂਰੀ ਹੋ ਗਈ ਹੈ, ਹਾਲਾਂਕਿ ਓਮ ਪ੍ਰਕਾਸ਼ ਚੌਟਾਲਾ ਪਹਿਲਾ ਹੀ ਪੈਰੋਲ ‘ਤੇ ਬਾਹਰ ਹਨ, ਇਸ ਲਈ ਉਹ ਜੇਲ ਦੀ ਰਸਮੀ ਕਾਰਵਾਈ ਪੂਰੀ ਕਰਨ ਲਈ ਸਿਰਫ ਤਿਹਾੜ ਜਾਣਗੇ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ 22 ਜਨਵਰੀ, 2013 ਨੂੰ ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਚੌਟਾਲਾ ਸਮੇਤ ਕੁੱਲ 55 ਮੁਲਜ਼ਮਾਂ ਨੂੰ ਇਸ ਕੇਸ ਵਿੱਚ ਸਖਤ ਕੈਦ ਦੀ ਸਜਾ ਸੁਣਾਈ ਸੀ। ਸੀਬੀਆਈ ਦਾ ਦੋਸ਼ ਹੈ ਕਿ ਮੁਲਜ਼ਮ ਨੇ ਗੈਰ ਕਾਨੂੰਨੀ ਢੰਗ ਨਾਲ 3206 ਜੂਨੀਅਰ ਬੇਸਿਕ ਅਧਿਆਪਕਾਂ ਦੀ ਭਰਤੀ ਕੀਤੀ ਸੀ। ਇਹ ਭਰਤੀ ਸੰਨ 2000 ਵਿੱਚ ਕੀਤੀ ਗਈ ਸੀ ਅਤੇ ਉਸ ਸਮੇਂ ਓਮ ਪ੍ਰਕਾਸ਼ ਚੌਟਾਲਾ ਹਰਿਆਣਾ ਦੇ ਮੁੱਖ ਮੰਤਰੀ ਸਨ।
ਇਹ ਵੀ ਪੜ੍ਹੋ : ਜਾਣੋ ਕਿਉਂ AAP ਦੇ ਦਫ਼ਤਰ ਤੋਂ ਵਾਇਰਲ ਹੋਈ ਸ਼ਰਾਬੀ ਦੀ ਤਸਵੀਰ ਤਾਂ BJP ਨੂੰ ਮੰਗਣੀ ਪਾਈ ਮਾਫ਼ੀ !
ਮੁਲਜ਼ਮ ਨੇ ਹੇਠਲੀ ਅਦਾਲਤ ਦੇ ਫੈਸਲੇ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਕੇਸ ਦੀ ਸੁਣਵਾਈ ਦੌਰਾਨ ਓਪੀ ਚੌਟਾਲਾ ਨੂੰ ਮੈਡੀਕਲ ਦੇ ਅਧਾਰ ‘ਤੇ ਅੰਤਰਿਮ ਜ਼ਮਾਨਤ ਦੇ ਦਿੱਤੀ ਗਈ ਸੀ। ਬਾਅਦ ਵਿੱਚ ਅਕਤੂਬਰ 2014 ‘ਚ ਹਾਈ ਕੋਰਟ ਨੇ ਉਸ ਨੂੰ ਜੇਲ ਦੇ ਅੱਗੇ ਆਤਮ ਸਮਰਪਣ ਕਰਨ ਦਾ ਆਦੇਸ਼ ਦਿੱਤਾ ਸੀ।
ਇਹ ਵੀ ਦੇਖੋ : ਅੱਤਵਾਦੀਆਂ ਹੱਥੋਂ ਮਾਰਿਆ ਗਿਆ ਸੀ ਲੜਕਾ, ਪਿੱਛੋਂ ਰੁੱਲ ਗਿਆ ਪਰਿਵਾਰ, ਕਿਵੇਂ ਬੀਤੀ ਚਾਰ ਕੁਆਰੀ ਭੈਣਾ ਦੀ ਜ਼ਿੰਦਗੀ.. ?