ਪੰਜਾਬ ਦੇ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਪਰ ਉਸ ਤੋਂ ਪਹਿਲਾ ਸੱਤਾ ਧਾਰੀ ਪਾਰਟੀ ਕਾਂਗਰਸ ਵਿੱਚ ਵਿੱਚ ਅੰਦੂਰਨੀ ਕਲੇਸ਼ ਛਿੜਿਆ ਹੋਇਆ ਹੈ, ਜਿਸ ਨੂੰ ਸੁਲਝਾਉਣ ਲਈ ਹਾਈ ਕਮਾਨ ਨੂੰ ਦਖਲ ਦੇਣਾ ਪਿਆ ਹੈ।
ਪਰ ਪੰਜਾਬ ਦਾ ਮਸਲਾ ਅਜੇ ਹੱਲ ਵੀ ਨਹੀਂ ਹੋਇਆ ਹੈ ਕਿ ਹੁਣ ਹਰਿਆਣਾ ਵਿੱਚ ਵੀ ਕਾਂਗਰਸ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ। ਹੁੱਡਾ ਦਾ ਸਮਰਥਨ ਕਰਨ ਵਾਲੇ ਕਈ ਵਿਧਾਇਕਾਂ ਨੇ ਇੰਚਾਰਜ ਵਿਵੇਕ ਬਾਂਸਲ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਕੁਮਾਰੀ ਸ਼ੈਲਜਾ ਨੂੰ ਹਟਾ ਕੇ ਭੁਪਿੰਦਰ ਸਿੰਘ ਹੁੱਡਾ ਨੂੰ ਸੂਬਾ ਪ੍ਰਧਾਨ ਬਣਾਇਆ ਜਾਵੇ। ਭੁਪਿੰਦਰ ਸਿੰਘ ਹੁੱਡਾ ਬਨਾਮ ਕੁਮਾਰੀ ਸੈਲਜਾ ਹਰਿਆਣਾ ਕਾਂਗਰਸ ਦੀ ਇਹ ਲੜਾਈ ਕੋਈ ਅੱਜ ਦੀ ਗੱਲ ਨਹੀਂ ਹੈ। ਪੰਜਾਬ ਕਾਂਗਰਸ ਦੀ ਤਰ੍ਹਾਂ ਹੀ ਹਰਿਆਣਾ ਕਾਂਗਰਸ ਵਿੱਚ ਵੀ ਧੜੇਬਾਜ਼ੀ ਹੈ ਅਤੇ ਹੁਣ ਇਹ ਲੜਾਈ ਆਪਣੇ ਜ਼ੋਰਾਂ ‘ਤੇ ਹੈ।
ਇਹ ਵੀ ਪੜ੍ਹੋ : ਸਾਬਕਾ CM ਓਪੀ ਚੌਟਾਲਾ JBT ਅਧਿਆਪਕ ਘੁਟਾਲੇ ਮਾਮਲੇ ‘ਚ 10 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਜੇਲ੍ਹ ਤੋਂ ਰਿਹਾਅ
ਇੱਕ ਦਿਨ ਪਹਿਲਾਂ ਹੁੱਡਾ ਦਾ ਸਮਰਥਨ ਕਰਨ ਵਾਲੇ 19 ਵਿਧਾਇਕ ਦਿੱਲੀ ਆਏ ਅਤੇ ਕਾਂਗਰਸ ਦੇ ਹਰਿਆਣਾ ਇੰਚਾਰਜ ਵਿਵੇਕ ਬਾਂਸਲ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਸੂਬਾ ਕਾਂਗਰਸ ਪ੍ਰਧਾਨ ਕੁਮਾਰੀ ਸੈਲਜਾ ਨੂੰ ਹਟਾ ਦਿੱਤਾ ਜਾਵੇ ਅਤੇ ਭੁਪਿੰਦਰ ਸਿੰਘ ਹੁੱਡਾ ਨੂੰ ਜ਼ਿੰਮੇਵਾਰੀ ਸੌਂਪੀ ਜਾਵੇ। ਬਡਾਲੀ ਦੇ ਵਿਧਾਇਕ ਕੁਲਦੀਪਕ ਵਤਸ ਨੇ ਕਿਹਾ ਕਿ ਅਸੀਂ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਹੈ, ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਹੇਠ ਚੋਣਾਂ ਹੋਣੀਆਂ ਚਾਹੀਦੀਆਂ ਹਨ, ਦੀਪੇਂਦਰ ਹੁੱਡਾ ਵੀ ਸਾਡੇ ਨੇਤਾ ਹਨ। ਪਾਰਟੀ ਵਿੱਚ ਕੋਈ ਲੜਾਈ ਨਹੀਂ ਹੋ ਰਹੀ। ਦਰਅਸਲ, ਹਰਿਆਣਾ ਵਿੱਚ ਕਾਂਗਰਸ ਦੇ 31 ਵਿਧਾਇਕ ਹਨ। ਸੂਤਰਾਂ ਅਨੁਸਾਰ ਉਨ੍ਹਾਂ ਵਿੱਚੋਂ 23 ਨੇ ਇੰਚਾਰਜ ਵਿਵੇਕ ਬਾਂਸਲ ਨੂੰ ਮਿਲਣ ਲਈ ਸਮਾਂ ਮੰਗਿਆ ਸੀ, ਪਰ ਸਿਰਫ 19 ਵਿਧਾਇਕ ਹੀ ਦਿੱਲੀ ਪਹੁੰਚੇ ਸਨ।
ਇਹ ਵੀ ਦੇਖੋ : ਪਿਓ ਦੀ ਜਾਨ ਬਚਾਉਣ ਲਈ ਖੇਤਾਂ ‘ਚ 15 ਰੁਪਏ ਪਿੱਛੇ ਦਿਹਾੜੀ ਕਰਦਾ 10 ਸਾਲਾਂ ਦਾ ਪੁੱਤ, ਹਾਲ ਪੁੱਛਿਆ ਤਾਂ ਰੋ ਪਿਆ !