BEANT BRAR IS COMING : ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਹੁਣ ਤੱਕ ਬਹੁਤ ਨਾਮ ਕਮਾਇਆ ਹੈ ਤੇ ਬਹੁਤ ਸਾਰੇ ਨਵੇਂ ਗਾਇਕ/ਗਾਇਕਾ ਵੀ ਅੱਗੇ ਲਿਆਂਦੇ ਹਨ। ਇੰਡਸਟਰੀ ਵਿਚ ਹੁਣ ਤੱਕ ਅਜਿਹੇ ਬਹੁਤ ਕਲਾਕਾਰ ਹੋਏ ਹਨ । ਜਿਹਨਾਂ ਨੇ ਹੁਣ ਤਕ ਆਪਣੀ ਮਿਹਨਤ ਦੇ ਸਦਕਾ ਨਾਮ ਕਮਾਇਆ ਹੈ।
ਹੁਣ ਇੱਕ ਹੋਰ ਨਵੀਂ ਗਾਇਕਾ ਪ੍ਰਸ਼ੰਸਕਾਂ ਦੇ ਰੂਬਰੂ ਹੋਈ ਹੈ। ਜਿਸ ਦਾ ਨਾਮ ਹੈ ਬੇਅੰਤ ਬਰਾੜ ।ਜੋ ਕਿ ਆਪਣੇ ਨਵੇਂ ਗੀਤ ‘BEDIL’ ਨਾਲ ਪੰਜਾਬੀ ਇੰਡਸਟਰੀ ਵਿੱਚ ਧਮਾਲਾਂ ਪਾ ਰਹੀ ਹੈ। ਕੁਝ ਹੀ ਅਜਿਹੇ ਗਾਇਕ /ਗਾਇਕਾ ਹੁੰਦੇ ਹਨ ਜੋ ਦਿਲ ਨੂੰ ਛੁਹਂਦੇ ਹਨ। ਬੇਅੰਤ ਉਹਨਾਂ ਵਿੱਚੋ ਇੱਕ ਹੈ। ਉਹਨਾਂ ਦਾ ਗੀਤ ‘BEDIL’ ਇੱਕ ਸੈਡ ਰੋਮਾੰਟਿਕ ਗੀਤ ਹੈ। ਗਾਣੇ ਦੀ ਗਾਇਕਾ, ਬੋਲ, ਅਤੇ ਕੰਪੋਜ਼ੀਸ਼ਨ ਖੁਦ ਬੇਅੰਤ ਨੇ ਹੀ ਕੀਤੀ ਹੈ।
ਗਾਣੇ ਦਾ ਸੰਗੀਤ ਕਰਨ ਡਾਰਕ ਸੈੱਲੋ ਵਲੋਂ ਦਿੱਤਾ ਗਿਆ ਹੈ। ਗਾਣੇ ਦੀ ਵੀਡੀਓ ਗੁਰੀ ਸਰਾਂ ਵਲੋਂ ਬਣਾਈ ਗਈ ਹੈ। ਅਤੇ ਗਾਣਾ ਬੇਅੰਤ ਬਰਾੜ ਲੇਬਲ ਹੇਠ ਹੀ ਰਿਲੀਜ਼ ਹੋਇਆ ਹੈ। ਉਮੀਦ ਕਰਦੇ ਹਾਂ ਕਿ ਉਹ ਜਲਦ ਹੀ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਇੱਕ ਖਾਸ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਵੇ।






















