ਹੁਸ਼ਿਆਰਪੁਰ ਅਤੇ ਗੜ੍ਹਸ਼ੰਕਰ ਸ਼ਹਿਰ ਵਿੱਚ ਹੁਣ ਬੂਹੇ ‘ਤੇ ਲੋਕਾਂ ਨੂੰ ਵਾਜਬ ਕੀਮਤਾਂ ‘ਤੇ ਕਾਰ ਵਾਸ਼ਿੰਗ ਦੀ ਸਹੂਲਤ ਮਿਲੇਗੀ। ਜ਼ਿਲ੍ਹੇ ਵਿੱਚ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਪ੍ਰਸ਼ਾਸਨ ਵੱਲੋਂ ‘ਮਿਸਟਰ ਕਲੀਨ’ ਨਾਂ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ ਅਜਿਹੇ ਪ੍ਰਾਜੈਕਟ ਨੂੰ ਸ਼ੁਰੂ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਅਧੀਨ ਸ਼ਹਿਰ ਦੇ ਹਰ ਵਾਰਡ ਵਿੱਚ ਲੋਕਾਂ ਦੇ ਘਰ ਵਿੱਚ ਹੀ ਕਾਰ ਵਾਸ਼ਿੰਗ ਲਈ ਮਿਸਟਰ ਕਲੀਨ ਨਿਯੁਕਤ ਕੀਤੇ ਗਏ ਹਨ। ਇਸ ਨਾਲ ਇੱਕ ਤਾਂ ਜ਼ਰੂਰਤਮੰਦਾਂ ਨੂੰ ਰੋਜ਼ਗਾਰ ਮਿਲ ਜਾਏਗਾ, ਉਥੇ ਹੀ ਆਮ ਲੋਕਾਂ ਨੂੰ ਘਰ ਬੈਠੇ ਹੀ ਕਾਰ ਵਾਸ਼ਿੰਗ ਦੀ ਸਹੂਲਤ ਮਿਲ ਜਾਏਗੀ। ਇਸ ਦੇ ਲਈ ਉਨ੍ਹਾਂ ਨੂੰ ਹਰ ਮਹੀਨੇ ਸਿਰਫ 450 ਰੁਪਏ ਦਾ ਭੁਗਤਾਨ ਕਰਨਾ ਪਏਗਾ।
ਮਿਸਟਰ ਕਲੀਨ ਵੱਲੋਂ ਇਕ ਘਰ ਤੋਂ ਇਕ ਗੱਡੀ ਧੋਣ ਲਈ 450 ਰੁਪਏ ਚਾਰਜ ਕੀਤੇ ਜਾਣਗੇ, ਜਿਸ ਵਿੱਚ ਉਹ ਇਕ ਹਫਤੇ ਵਿੱਚ ਤਿੰਨ ਦਿਨ ਅਤੇ ਮਹੀਨੇ ਵਿੱਚ 12-15 ਵਾਰ ਕਾਰ ਵਾਸ਼ਿੰਗ ਕਰੇਗਾ ਅਤੇ ਹਰ 15 ਦਿਨ ਬਾਅਦ ਕਾਰ ਦੀ ਵੈਕਿਊਮ ਕਲੀਨਿੰਗ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਕੋਰੋਨਾ ਤੋਂ ਮਿਲੀ ਰਾਹਤ- ਮਿਲੇ 158 ਨਵੇਂ ਮਾਮਲੇ, ਪੰਜ ਨੇ ਤੋੜਿਆ ਦਮ
ਮਿਸਟਰ ਕਲੀਨਜ਼ ਨੂੰ ਇਕ ਵਿਸ਼ੇਸ਼ ਵਾਸ਼ਿੰਗ ਕਿੱਟ ਮੁਹੱਈਆ ਕਰਵਾਈ ਗਈ ਹੈ, ਜਿਸ ਨੂੰ ਦੋ ਪਹੀਆ ਵਾਹਨ ’ਤੇ ਕੈਰੀ ਕਰਨਾ ਬਹੁਤ ਆਸਾਨ ਹੈ। ਇਸ ਕਿੱਟ ਵਿੱਚ ਪੋਰਟੇਬਲ ਗਨ ਵਾਸ਼ਿੰਗ ਮਸ਼ੀਨ, ਵੈਕਿਊਮ ਕਲੀਨਰ, ਮਾਰੂਤੀ ਸਜੂਕੀ ਦੇ ਬ੍ਰਾਂਡਡ ਕਲੀਨਿੰਗ ਪ੍ਰੋਡਕਟਸ, ਬਾਲਟੀ, ਮਗ, ਕੈਰੀ ਬੈਗ, ਯੂਨੀਫਾਰਮ, ਗਮ ਸ਼ੂਜ, ਆਈ.ਡੀ. ਕਾਰਡ ਮੁਹੱਈਆ ਕਰਵਾਏ ਗਏ ਹਨ।