ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਨੂੰ ਦੇਖਦੇ ਹੋਏ ਉਤਰਾਖੰਡ ਸਰਕਾਰ ਵੱਲੋਂ ਕਾਵੜ ਯਾਤਰਾ ‘ਤੇ ਰੋਕ ਲਗਾਈ ਗਈ ਹੈ, ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਐਡਵਾਇਜ਼ਰੀ ਜਾਰੀ ਕੀਤੀ ਹੈ।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਉਤਰਾਖੰਡ ਸਰਕਾਰ ਦੇ ਫੈਸਲੇ ਨੂੰ ਦੇਖਦੇ ਹੋਏ ਕੋਈ ਵੀ ਯਾਤਰੀ ਇਸ ਵਾਰ ਹਰਿਦੁਆਰ ਤੋਂ ਗੰਗਾਜਲ ਲੈਣ ਨਾ ਜਾਵੇ। ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ‘ਤੇ ਸਖਤ ਕਾਰਵਾਈ ਹੋਵੇਗੀ।
ਦੱਸਣਯੋਗ ਹੈ ਕਿ ਸਾਉਣ ਦੇ ਮਹੀਨੇ ਵਿੱਚ ਹਰਿਦੁਆਰ ਅਤੇ ਗੰਗੋਤਰੀ ਤੋਂ ਸ਼ੁਰੂ ਹੋਣ ਵਾਲੀ ਕਾਵੜ ਯਾਤਰਾ ‘ਤੇ ਉਤਰਾਖੰਡ ਸਰਕਾਰ ਨੇ ਰੋਕ ਲਗਾ ਦਿੱਤੀ ਹੈ। ਕਾਂਵੜ ਯਾਤਰਾ ਸਾਉਣ ਮਹੀਨੇ ਵਿੱਚ ਗੁਰੂ ਪੁੰਨਿਆ ਤੋਂ ਸ਼ੁਰੂ ਹੋ ਕੇ ਮਹਾਸ਼ਿਵਰਾਤਰੀ ਤੱਕ ਚੱਲਦੀ ਹੈ। ਸ਼ਰਧਾਲੂਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਵਾਰ ਹਰਿਦੁਆਰ ਨਾ ਆਉਣ। ਆਪਣੇ-ਆਪਣੇ ਸਥਾਨਾਂ ਦੇ ਸ਼ਿਵ ਮੰਦਰਾਂ ਵਿੱਚ ਹੀ ਸ਼ਿਵਰਾਤਰੀ ‘ਤੇ ਚਲ ਚੜ੍ਹਾਉਣ।
ਇਹ ਵੀ ਪੜ੍ਹੋ : PU ਸੀਨੇਟ ਦੀਆਂ ਚੋਣਾਂ ਨੂੰ ਹਾਈਕੋਰਟ ਨੇ ਦਿੱਤੀ ਹਰੀ ਝੰਡੀ, ਸ਼ਡਿਊਲ ਤਿਆਰ ਕਰਨ ਦੇ ਹੁਕਮ
ਦੱਸ ਦੇਈਏ ਕਿ ਕਾਵੜ ਯਾਤਰਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੁੰਦੇ ਹਨ। ਹਰਿਦੁਆਰ ਤੋਂ ਲੈ ਕੇ ਯੂਪੀ, ਰਾਜਸਥਾਨ, ਹਰਿਆਣਾ, ਪੰਜਾਬ ਤੇ ਦਿੱਲੀ ਤੱਕ ਕਾਂਵੜੀਆਂ ਦੀ ਸੁਰੱਖਿਆ ਲਈ ਵੱਡੇ ਪੱਧਰ ‘ਤੇ ਇੰਤਜ਼ਾਮ ਕੀਤੇ ਜਾਂਦੇ ਹਨ। ਪਰ ਇਸ ਵਾਰ ਕੋਰੋਨਾ ਦੇ ਖਤਰੇ ਨੂੰ ਵੇਖਦੇ ਹੋਇਆਂ ਇਸ ‘ਤੇ ਪਾਬੰਦੀ ਲਾ ਦਿੱਤੀ ਗਈ ਹੈ।