ਕੇਸ ਅਕਾਲ ਪੁਰਖ ਦੀ ਮੋਹਰ ਹਨ। ਸਿੱਖ ਗੁਰੂ ਦਾ ਹੁਕਮ ਮੰਨ ਕੇ ਕੇਸਾਂ ਦੀ ਸੰਭਾਲ ਲਈ ਦਸਤਾਰ ਅਤੇ ਕੇਸਕੀ ਸਜਾਉਂਦੇ ਹਨ ਤੇ ਇਨ੍ਹਾਂ ਨੂੰ ਸਦਾ ਲਈ ਕਾਇਮ ਰੱਖਦੇ ਹਨ। 10 ਗੁਰੂ ਸਾਹਿਬਾਨ ਨੇ ਮਨੁੱਖ ਦੀ ਕੇਸਾਂ ਦੀ ਲੋੜ ਨੂੰ ਮਹਿਸੂਸ ਕੀਤਾ ਅਤੇ ਇਨਸਾਨ ਨੂੰ ਮਨੁਖਤਾ ਦੇ ਸਿਖਰ ‘ਤੇ ਪਹੁੰਚਾਉਣ ਲਈ ਕੇਸਾਂ ਦੀ ਦਾਤ ਸੰਭਾਲ ਕੇ ਰੱਖਣ ਦੀਆਂ ਹਦਾਇਤਾਂ ਦਿਤੀਆਂ। ਪ੍ਰਮਾਤਮਾ ਦਾ ਅਪਣਾ ਸਰਗੁਣ ਸਰੂਪ ਵੀ ਗੁਰਬਾਨੀ ਵਿਚ ਕੇਸਾਂ ਵਾਲਾ ਹੀ ਬਿਆਨਿਆ ਗਿਆ ਹੈ।
ਕ੍ਰਿਸ਼ਨ ਜੀ ਨੂੰ ਵੀ ਕੇਸ਼ਵ ਕਹਿ ਕੇ ਸਤਿਕਾਰਿਆ ਜਾਂਦਾ ਹੈ। ਕੇਸਾਂ ਨੂੰ ਪਵਿੱਤਰ ਸਮਝਿਆ ਜਾਂਦਾ ਹੈ।ਤਾਂ ਹੀ ਇਨ੍ਹਾਂ ਨੂੰ ਗੁਰੁ ਦੀ ਚਰਣ ਛੋਹ ਦੇ ਕਾਬਲ ਸਮਝਿਆ ਗਿਆ ਹੈ। ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੀ ਬੇਅਦਬੀ ਨਾ ਕਰ ਕੇ ਗੁਰੂ ਦੀ ਬਖਸ਼ਸ਼ ਲੈਂਦੇ ਹਨ। ਗੁਰੂ ਜੀ ਨੇ ਲੰਮੇ ਕੇਸ ਰੱਖਣ ਲਈ ਕਿਹਾ। ਸਿੱਖਾਂ ਲਈ ਕੇਸ ਹੋਂਦ ਦੀ ਪਛਾਣ ਹਨ। ਪ੍ਰਮੇਸ਼ਰ ਦਾ ਕੁਦਰਤੀ ਉਪਹਾਰ ਕੇਸ਼ ਦਰਸਾਉਂਦਾ ਹੈ ਕਿ ਸਿੱਖਾਂ ਨੇ ਪਰਮਾਤਮਾ ਦੀ ਇੱਛਾ ਨੂੰ ਮਨਜ਼ੂਰ ਕੀਤਾ ਹੈ “ਸਿਰ ਦੇ ਕੇਸ ਵਿਸ਼ਵਾਸ ਦਾ ਪ੍ਰਤੀਕ ਹੈ, ਸੱਚਾਈ ਦਾ ਸੰਕੇਤ ਹੈ, ਜਾਂ ਮਨ ਦੇ ਸਭ ਤੋਂ ਵਧੀਆ ਗੁਣ ਹਨ।
ਕੇਸ ਮਨੁੱਖ ਦੀ ਸ਼ਖਸੀਅਤ ਦਾ ਮਹੱਤਵਪੂਰਨ ਅੰਗ ਹਨ।ਕੇਸਾਂ ਦੀ ਜ਼ਰੂਰਤ ਕਿਸੇ ਖਾਸ ਫਿਰਕੇ ਜਾਂ ਧਰਮ ਦੇ ਲੋਕਾਂ ਤਕ ਹੀ ਸੀਮਤ ਨਹੀਂ ਸਗੋਂ ਇਹ ਹਰ ਮਨੁਖ ਲਈ ਇਕੋ ਜਿੰਨੀ ਮਹੱਤਤਾ ਰੱਖਦੇ ਹਨ। ।ਕੇਸਾਂ ਦੀ ਅਧਿਆਤਮਿਕ ਮਹੱਤਤਾ ਤੋਂ ਤਾਂ ਮੁਨਕਰ ਹੋਇਆ ਹੀ ਨਹੀਂ ਜਾ ਸਕਦਾ ਪਰ ਇਹ ਜਾਨਣਾ ਵੀ ਲਾਜ਼ਮੀ ਹੈ ਕਿ ਕੇਸ ਮਨੁਖੀ ਸਰੀਰ ਦਾ ਤਾਕਤਵਰ ਅੰਗ ਵੀ ਹਨ।
ਇਹ ਵੀ ਪੜ੍ਹੋ : ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗਧੇ ਨੂੰ ਪੁਆਈ ਸੀ ਸ਼ੇਰ ਦੀ ਨਕਲੀ ਖਲ ਤੇ ਦਿੱਤੀ ਸੀ ਸਿੱਖਾਂ ਨੂੰ ਨਵੀਂ ਸੀਖ