ਸ਼ਹਿਰ ‘ਚ ਚੋਰ ਇੰਨੇ ਬੇਖੌਫ਼ ਹੋ ਚੁੱਕੇ ਹਨ ਕਿ ਹੁਣ ਉਹ ਖੁੱਲ੍ਹ ਕੇ ਵਾਹਨਾਂ ‘ਤੇ ਆਪਣਾ ਹੱਥ ਸਾਫ ਕਰ ਰਹੇ ਹਨ। ਤਾਜ਼ਾ ਮਾਮਲਾ ਸ਼ਨੀਵਾਰ ਸਵੇਰੇ ਜਲੰਧਰ ਸ਼ਹਿਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਬਾਹਰ ਸਾਹਮਣੇ ਆਇਆ, ਜਿਥੇ ਚੋਰਾਂ ਨੇ ਸਟੇਡੀਅਮ ਦੇ ਬਾਹਰ ਖੜੀ ਦਰੋਣਾਚਾਰੀਆ ਐਵਾਰਡੀ ਅਤੇ ਹਾਕੀ ਪੰਜਾਬ ਦੇ ਮੁੱਖ ਕੋਚ ਉਲੰਪੀਅਨ ਰਾਜਿੰਦਰ ਸਿੰਘ ਦੀ ਕਾਰ ਲੈ ਕੇ ਫਰਾਰ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਾਕੀ ਪੰਜਾਬ ਦਾ ਕੋਚ ਸਟੇਡੀਅਮ ਦੇ ਅੰਦਰ ਖਿਡਾਰੀਆਂ ਦੀ ਕੋਚਿੰਗ ਕਰ ਰਿਹਾ ਸੀ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸੁਰਜੀਤ ਸਿੰਘ ਹਾਕੀ ਸੁਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਜਦੋਂ ਰਜਿੰਦਰ ਸਿੰਘ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਖਿਡਾਰੀਆਂ ਦੀ ਕੋਚਿੰਗ ਕਰ ਰਿਹਾ ਸੀ। ਉਸ ਸਮੇਂ ਉਸ ਦੀ ਸਵਿਫਟ ਕਾਰ ਸਟੇਡੀਅਮ ਦੇ ਬਾਹਰ ਖੜੀ ਸੀ, ਜਿਸ ‘ਤੇ ਚੋਰਾਂ ਨੇ ਆਪਣੇ ਹੱਥ ਸਾਫ ਕੀਤੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਨਵ-ਜੰਮੇ ਬੱਚੇ ਦੀ ਮਿਲੀ ਲਾਸ਼, ਮ੍ਰਿਤਕ ਦੇਹ ਨੂੰ ਨੋਚ ਰਹੇ ਸਨ ਕੁੱਤੇ
ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਸਟੇਡੀਅਮ ਅਤੇ ਆਸ ਪਾਸ ਦੇ ਘਰਾਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਕੈਨ ਕਰਨੀ ਸ਼ੁਰੂ ਕਰ ਦਿੱਤੀ ਤਾਂ ਜੋ ਚੋਰਾਂ ਬਾਰੇ ਕੁਝ ਸੁਰਾਗ ਮਿਲ ਸਕਣ। ਇਸਦੇ ਨਾਲ ਹੀ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਇਸ ਮਾਮਲੇ ਵਿੱਚ ਸ਼ਾਮਲ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਸੀਸੀਟੀਵੀ ਫੁਟੇਜ ਵਿਚ ਪੁਲਿਸ ਦੇ ਹੱਥ ਕੁਝ ਸਬੂਤ ਮਿਲੇ ਹਨ, ਜਿਸ ਕਾਰਨ ਜਲਦੀ ਹੀ ਚੋਰ ਫੜੇ ਜਾਣਗੇ।
ਇਹ ਵੀ ਪੜ੍ਹੋ : ਸ੍ਰੀ ਆਨੰਦਪੁਰ ਸਾਹਿਬ ਨੇੜੇ ਮਿਲਿਆ ਜ਼ਿੰਦਾ ਗ੍ਰੇਨੇਡ, ਖੰਨਾ ਤੇ ਰੋਪੜ ਪੁਲਿਸ ਨੇ ਕੀਤਾ ਡਿਫਿਊਜ਼