ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਪੁਰਾਤਨ ਤਖ਼ਤ ਸਾਹਿਬ ਹਨ। ਇਸ ਤਖ਼ਤ ਸਾਹਿਬ ਦੀ ਸਥਾਪਨਾ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੇ 1609 ਵਿੱਚ ਕੀਤੀ ਸੀ, ਅਤੇ ਅਕਾਲ ਤਖ਼ਤ ਨਾਂ ਦਿੱਤਾ (ਅਕਾਲ (ਭਾਵ ਰੱਬ) ਦਾ ਤਖ਼ਤ।
ਇਸ ਤਖ਼ਤ ਸਾਹਿਬ ਨੂੰ ਹਰਮਿੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਸਾਮਣੇ ਸਥਾਪਿਤ ਕੀਤਾ ਗਿਆ ਹੈ। ਇੱਥੇ ਗੁਰੂ ਜੀ ਆਪਣਾ ਦਰਬਾਰ ਲੈਂਦੇ ਸਨ। ਬਾਅਦ ਵਿਚ, ਸਰਬਤ ਖਾਲਸਾ ਨੇ ਸਾਰੇ ਵਾਦ ਵਿਵਾਦਾਂ, ਜੰਗਾਂ ਅਤੇ ਸ਼ਾਂਤੀ ਸਥਾਪਤੀ ਦਾ ਸਾਰਾ ਨਿਪਟਾਰਾ ਇੱਥੇ ਹੀ ਕੀਤਾ। ਇਥੇ ਕਿਸੇ ਸਮੇਂ ਢਾਢੀ ਵਾਰਾਂ ਗਾਉਣ ਦੀ ਸ਼ੁਰੂਆਤ ਹੋਈ ਸੀ, ਜੋ ਅਜੇ ਵੀ ਪ੍ਰਥਾ ਕਰਤ ਚਲੀ ਆ ਰਹੀ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਦਾ ਦੂਜਾ ਸਥਾਨ ਹੈ। ਸਭ ਤਖਤਾਂ ਦਾ ਸਿੱਖੀ ਨੂੰ ਇੱਕ ਮੁਠ ਰਖਣ ਲਈ ਇਤਿਹਾਸ ‘ਚ ਆਪੋ ਆਪਣਾ ਯੋਗਦਾਨ ਹੈ।
ਸਿੱਖਾਂ ਦੇ ਪੰਜ ਤਖ਼ਤ ਹਨ ਅਤੇ ਪੰਜਾਂ ਤਖਤਾਂ ਦਾ ਬਰਾਬਰ ਦਾ ਸਤਿਕਾਰ ਕੀਤਾ ਜਾਦਾਂ ਹੈ ਅਤੇ ਉੱਚਤਾ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਅਕਾਲ ਤਖਤ ਸਾਹਿਬ ਦੀ ਮਹੱਤਤਾ ਸਭ ਨਾਲੋਂ ਵਧੇਰੇ ਹੈ। ਇਸ ਲਈ ਸਾਰੀ ਸਿੱਖ ਕੌਮ ਦੇ ਮਸਲੇ ਇਸ ਤਖਤ ਤੇ ਹੀ ਵਿਚਾਰੇ ਜਾਂਦੇ ਹਨ ਪਰੰਤੂ ਹੁਕਮਨਾਮਾ ਬਣਨ ਲਈ ਇਨ੍ਹਾਂ ਫੈਸਲਿਆਂ ਉਪਰ ਅਕਾਲ ਤਖਤ ਦੀ ਹੀ ਪ੍ਰਵਾਨਗੀ ਲੈਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ: ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਤਖਤ ਸ਼ਬਦ ਫਾਰਸੀ ਭਾਸ਼ਾ ਨਾਲ ਸਬੰਧਿਤ ਹੈ ਜਿਸ ਦਾ ਮਤਲਬ ਹੈ ਰਾਜ ਸਿੰਘਾਸਨ ਜਾਂ ਬੈਠਣ ਲਈ ਚੌਕੀ।ਪ੍ਰੰਤੂ ਸਿੱਖ ਧਰਮ ਵਿਚ ਤਖਤ ਰੂਹਾਨੀ ਅਤੇ ਦੁਨਿਆਵੀ ਪੱਖਾਂ ਦੀ ਸੱਤਾ ਦੀ ਚੌਂਕੀ ਦਾ ਪ੍ਰਤੀਕ ਹੈ। ਖਾਲਸੇ ਦੇ ਇਹ ਪੰਜ ਤਖਤ ਹਨ : ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਪੰਜਾਬ, ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਬਿਹਾਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਪੰਜਾਬ, ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਂਰਾਸ਼ਟਰ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੰਜਾਬ