ਅਮਰੀਕਾ ਦੇ ਸ਼ਿਕਾਗੋ ਵਿੱਚ ਸਕੂਲਾਂ ਲਈ ਅਜਿਹਾ ਜਾਰੀ ਕੀਤਾ ਗਿਆ, ਜਿਸ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਚਰਚਾ ਹੋ ਰਹੀ ਹੈ । ਨਵੀਂ ਨੀਤੀ ਦੇ ਅਨੁਸਾਰ 5ਵੀਂ ਜਮਾਤ ਜਾਂ ਉਸ ਤੋਂ ਉੱਪਰ ਦੇ ਬੱਚਿਆਂ ਲਈ ਹੁਣ ਸਕੂਲਾਂ ਨੂੰ ਕੰਡੋਮ ਦਾ ਪ੍ਰਬੰਧ ਕਰਨਾ ਪਵੇਗਾ।
ਦਰਅਸਲ, ਸ਼ਿਕਾਗੋ ਪਬਲਿਕ ਸਕੂਲ ਸਿੱਖਿਆ ਬੋਰਡ ਨੇ ਇੱਕ ਨਵੀਂ ਨੀਤੀ ਬਣਾਈ ਹੈ। ਇਸ ਨੀਤੀ ਤਹਿਤ ਸਕੂਲਾਂ ਨੂੰ ਪੰਜਵੀਂ ਜਮਾਤ ਅਤੇ ਇਸ ਤੋਂ ਉਪਰ ਦੇ ਬੱਚਿਆਂ ਲਈ ਕੰਡੋਮ ਦਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਹਨ ।
ਯਾਨੀ ਇਸ ਨਵੀਂ ਨੀਤੀ ਤਹਿਤ ਸਕੂਲ 10 ਸਾਲ ਤੱਕ ਦੇ ਬੱਚਿਆਂ ਲਈ ਕੰਡੋਮ ਦਾ ਪ੍ਰਬੰਧ ਕਰਨਗੇ । ਇਸਦੇ ਪਿੱਛੇ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਇਹ ਬੱਚਿਆਂ ਨੂੰ ਯੌਨ ਸੰਕ੍ਰਮਣ, ਐੱਚਆਈਵੀ ਇਨਫੈਕਸ਼ਨ ਅਤੇ ਅਣਚਾਹੇ ਗਰਭ ਅਵਸਥਾ ਤੋਂ ਬਚਣ ਵਿੱਚ ਸਹਾਇਤਾ ਕਰੇਗਾ।
ਫਿਲਹਾਲ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸ਼ਿਕਾਗੋ ਵਿੱਚ ਸਕੂਲ ਬੰਦ ਹਨ, ਜੋ ਅਗਲੇ ਮਹੀਨੇ ਖੁੱਲ੍ਹਣਗੇ। ਸਕੂਲ ਖੁੱਲ੍ਹਦਿਆਂ ਹੀ ਇਹ ਨਵੀਂ ਨੀਤੀ ਲਾਗੂ ਕੀਤੀ ਜਾਵੇਗੀ। ਨਵੇਂ ਨਿਯਮਾਂ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਲੋਕ ਇਸ ਨਵੀਂ ਨੀਤੀ ‘ਤੇ ਸਵਾਲ ਚੁੱਕ ਰਹੇ ਹਨ। ਬੱਚਿਆਂ ਦੇ ਮਾਪੇ ਅਤੇ ਲੋਕ ਇਸ ਨੂੰ ਸ਼ਰਮਨਾਕ ਅਤੇ ਬਿਮਾਰ ਮਾਨਸਿਕਤਾ ਦੱਸ ਰਹੇ ਹਨ।
ਦੱਸ ਦੇਈਏ ਕਿ ਇੱਕ ਰਿਪੋਰਟ ਦੇ ਅਨੁਸਾਰ ਨਵੀਂ ਨੀਤੀ ਦਸੰਬਰ 2020 ਵਿੱਚ ਹੀ ਲਾਗੂ ਕੀਤੀ ਜਾਣੀ ਸੀ, ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਸਕੂਲ ਬੰਦ ਹੋਣ ਕਾਰਨ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ । ਸ਼ਿਕਾਗੋ ਪਬਲਿਕ ਸਕੂਲ ਨੇ ਕਿਹਾ ਕਿ ਵਿਦਿਆਰਥੀਆਂ ਵਿਚਾਲੇ HIV ਸੰਕ੍ਰਮਣ ਅਤੇ ਅਣਚਾਹੇ ਗਰਭ ਅਵਸਥਾ ਸਮੇਤ ਯੌਨ ਸੰਚਾਰਿਤ ਬਿਮਾਰੀਆਂ ਦੇ ਫੈਲਣ ਨੂੰ ਘਟਾਉਣ ਲਈ ਜਾਰੀ ਕੋਸ਼ਿਸ਼ ਦੇ ਹਿੱਸੇ ਵਜੋਂ ਸ਼ਿਕਾਗੋ ਦੇ ਸਿਹਤ ਵਿਭਾਗ ਵੱਲੋਂ ਕੰਡੋਮ ਮੁਫਤ ਮੁਹੱਈਆ ਕਰਵਾਏ ਜਾਣਗੇ ।