ਯੂਰੋ ਕੱਪ 2020 ਦੇ ਫਾਈਨਲ ਮੈਚ ਵਿੱਚ ਇਟਲੀ ਨੇ ਇੰਗਲੈਂਡ ਨੂੰ ਹਰਾ ਦਿੱਤਾ । ਫਾਈਨਲ ਮੈਚ ਬਹੁਤ ਹੀ ਦਿਲਚਸਪ ਰਿਹਾ, ਪਰ ਅੰਤ ਵਿੱਚ ਇਟਲੀ ਨੇ ਜਿੱਤ ਹਾਸਿਲ ਕੀਤੀ। ਦੋਵਾਂ ਟੀਮਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ, ਪਰ ਅੰਤ ਵਿੱਚ ਇਟਲੀ ਨੇ ਪੈਨਲਟੀ ਸ਼ੂਟਆਊਟ ਵਿੱਚ ਬਾਜ਼ੀ ਮਾਰ ਲਈ। ਇਹ ਰੋਮਾਂਚਕ ਮੈਚ 120 ਮਿੰਟ ਤੱਕ ਚੱਲਿਆ।
ਇਹ ਮੁਕਾਬਲਾ ਪਹਿਲਾਂ 1-1 ਨਾਲ ਬਰਾਬਰੀ ‘ਤੇ ਸੀ ਅਤੇ ਫਿਰ ਮੈਚ ਦਾ ਨਤੀਜਾ ਕੱਢਣ ਲਈ ਪੈਨਲਟੀ ਸ਼ੂਟਆਊਟ ਹੋਇਆ, ਜਿਸ ਵਿੱਚ ਇਟਲੀ ਨੇ ਜਿੱਤ ਹਾਸਿਲ ਕੀਤੀ।
ਪੈਨਲਟੀ ਸ਼ੂਟਆਊਟ ਵਿੱਚ ਇਟਲੀ ਨੇ ਇੰਗਲੈਂਡ ਨੂੰ 3-2 ਨਾਲ ਹਰਾਇਆ । ਇੰਗਲੈਂਡ ਲਗਾਤਾਰ 3 ਪੈਨਲਟੀ ‘ਤੇ ਸਕੋਰ ਨਹੀਂ ਕਰ ਸਕਿਆ, ਜਦਕਿ ਇਟਲੀ 2 ਪੈਨਲਟੀ ਤੋਂ ਖੁੰਝ ਗਿਆ ਪਰ 3 ਵਿੱਚ ਸਕੋਰ ਕੀਤਾ। ਇਸਦੇ ਨਾਲ ਹੀ ਇਟਲੀ 1968 ਤੋਂ ਬਾਅਦ ਇੱਕ ਵਾਰ ਫਿਰ ਯੂਰਪੀਅਨ ਚੈਂਪੀਅਨ ਬਣ ਗਈ ਹੈ।
ਦਰਅਸਲ, ਲੰਡਨ ਦੇ ਇਤਿਹਾਸਕ ਵੇਂਬਲੀ ਸਟੇਡੀਅਮ ਵਿੱਚ ਖੇਡੇ ਗਏ ਇਸ ਮਹਾਂਮੁਕਾਬਲੇ ਦੀ ਸ਼ੁਰੂਆਤ ਵਿੱਚ ਲਯੂਕ ਸ਼ਾ ਨੇ ਸ਼ਾਨਦਾਰ ਗੋਲ ਕਰਕੇ ਇੰਗਲੈਂਡ ਨੂੰ ਬੜ੍ਹਤ ਦਿਵਾ ਦਿੱਤੀ । ਪਹਿਲੇ ਅੱਧ ਦੇ ਅੰਤ ਤੱਕ ਇੰਗਲੈਂਡ ਨੇ ਇਟਲੀ ‘ਤੇ ਆਪਣੀ 1-0 ਦੀ ਬੜ੍ਹਤ ਬਣਾਈ ਰੱਖੀ ਸੀ । ਹਾਲਾਂਕਿ, ਦੂਜੇ ਅੱਧ ਦੀ ਸ਼ੁਰੂਆਤ ਵਿੱਚ ਇਟਲੀ ਦੇ ਲਿਓਨਾਰਡੋ ਬੋਨੂਚੀ ਨੇ ਮੈਚ ਦੇ 67ਵੇਂ ਮਿੰਟ ਵਿੱਚ ਗੋਲ ਕਰਕੇ ਮੈਚ ਨੂੰ 1-1 ਨਾਲ ਬਰਾਬਰ ਕਰ ਦਿੱਤਾ ।
ਇਹ ਵੀ ਪੜ੍ਹੋ: ਅੱਤਵਾਦੀ ਹਮਲੇ ਨੂੰ ਲੈ ਕੇ ਬਿਹਾਰ ‘ਚ ਹਾਈ ਅਲਰਟ ਜ਼ਾਰੀ, ਬਾਰਡਰ-ਰੇਲਵੇ ਸਟੇਸ਼ਨ ‘ਤੇ ਵਧਾਈ ਗਈ ਸੁਰੱਖਿਆ
ਇਸ ਤਰ੍ਹਾਂ 120 ਮਿੰਟ ਤੱਕ ਚੱਲਿਆ ਇਹ ਰੋਮਾਂਚ ਮੁਕਾਬਲਾ 1-1 ਦੀ ਬਰਾਬਰੀ ‘ਤੇ ਰਿਹਾ। ਇਸ ਤੋਂ ਬਾਅਦ ਇਟਲੀ ਨੇ ਪੈਨਲਟੀ ਸ਼ੂਟਆਊਟ ਵਿੱਚ ਇੰਗਲੈਂਡ ਨੂੰ 3-2 ਨਾਲ ਹਰਾਇਆ ।
ਦੱਸ ਦੇਈਏ ਕਿ ਇੰਗਲੈਂਡ ਦੀ ਟੀਮ ਪਿਛਲੇ 55 ਸਾਲਾਂ ਤੋਂ ਫੁੱਟਬਾਲ ਦਾ ਕੋਈ ਵੱਡਾ ਟੂਰਨਾਮੈਂਟ ਨਹੀਂ ਜਿੱਤ ਸਕੀ ਸੀ। ਅਜਿਹੀ ਸਥਿਤੀ ਵਿੱਚ ਅੱਜ ਉਹ ਖ਼ਿਤਾਬੀ ਜਿੱਤ ਦੇ ਆਪਣੇ ਸੋਕੇ ਨੂੰ ਖਤਮ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੀ ਸੀ, ਪਰ ਪੈਨਲਟੀ ਸ਼ੂਟਆਊਟ ਵਿੱਚ ਇਟਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਿਲ ਕੀਤੀ ਅਤੇ ਇੰਗਲੈਂਡ ਦਾ ਖਿਤਾਬ ਜਿੱਤਣ ਦਾ ਸੁਪਨਾ ਇੱਕ ਵਾਰ ਫਿਰ ਟੁੱਟ ਗਿਆ।