ਫਰੀਦਕੋਟ ਮੈਡੀਕਲ ਕਾਲਜ ਵਿਖੇ ਇੱਕ ਨਵਜੰਮੀ 7 ਦਿਨਾਂ ਦੀ ਬੱਚੀ ਦਾ ਸਫਲ ਆਪ੍ਰੇਸ਼ਨ ਕਰਕੇ ਡਾਕਟਰਾਂ ਨੇ ਉਸ ਦੀ ਤੀਜੀ ਲੱਤ ਹਟਾ ਦਿੱਤੀ। ਡਾਕਟਰਾਂ ਨੇ ਉਸ ਦੀ ਸਰੀਰ ਦੇ ਬਾਹਰਲੇ ਅਤੇ ਅੰਦਰੂਨੀ ਜਾਂਚ ਤੋਂ ਪਤਾ ਲੱਗਾ ਕਿ ਇੱਕ ਅੱਧਾ ਸਰੀਰ ਹੋਰ ਵਿਕਸਿਤ ਹੋ ਕੇ ਉਸ ਦੀ ਪਿੱਠ ‘ਤੇ ਇੱਕ ਲੱਤ, ਚੂਹਲਾ ਤੇ ਗੁਪਤ ਅੰਗ ਦੇ ਰੂਪ ਵਿੱਚ ਉਭਰਿਆ ਹੋਇਆ ਸੀ। ਡਾਕਟਰਾਂ ਨੇ ਕਿਹਾ ਕਿ ਅਵਿਕਸਿਤ ਸਰੀਰ ਵਿਕਸਿਤ ਬੱਚ ਦੀ ਰੀੜ੍ਹ ਦੀ ਹੱਡੀ ਨਾਲ ਜੁੜਿਆ ਹੋਇਆ ਸੀ, ਜਿਸ ਨੂੰ ਉਂਝ ਹੀ ਵੱਖ ਨਹੀਂ ਕੀਤਾ ਜਾ ਸਕਦਾ ਸੀ।
ਹਾਲਾਂਕਿ, ਰਿਸ਼ਤੇਦਾਰਾਂ ਦੀ ਸਹਿਮਤੀ ਤੋਂ ਬਾਅਦ ਡਾਕਟਰਾਂ ਨੇ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਤਕਰੀਬਨ 3 ਘੰਟਿਆਂ ਦੀ ਪ੍ਰਕਿਰਿਆ ਤੋਂ ਬਾਅਦ ਇਹ ਆਪ੍ਰੇਸ਼ਨ ਸਫਲ ਰਿਹਾ। ਉਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਹੁਣ ਲੜਕੀ ਪੂਰੀ ਤਰ੍ਹਾਂ ਤੰਦਰੁਸਤ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਤੀਜੀ ਲੱਤ ਸਮੇਤ ਸਰੀਰ ਦੇ ਬੇਲੋੜੇ ਅਵਿਕਸਿਤ ਸਰੀਰ ਨੂੰ ਹਟਾ ਦਿੱਤਾ ਗਿਆ ਹੈ। ਸਰਜਰੀ ਮਾਹਰ ਡਾ: ਅਸ਼ੀਸ਼ ਛਾਬੜਾ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਪਰਿਵਾਰ ਦੇ ਇਸ ਬੱਚੇ ਦਾ ਜਨਮ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਹੋਇਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਮੌਤ ਖਿੱਚ ਕੇ ਲੈ ਗਈ ਜੈਪੁਰ- ਭੈਣ ਨੂੰ ਬਚਾਉਣ ਗਏ ਭਰਾ ‘ਤੇ ਵੀ ਡਿੱਗੀ ਬਿਜਲੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਡਾ. ਅਸ਼ੀਸ਼ ਛਾਬੜਾ ਨੇ ਕਿਹਾ ਕਿ ਜਦੋਂ ਬੱਚਾ ਜਨਮ ਤੋਂ ਬਾਅਦ ਸਾਡੇ ਕੋਲ ਲਿਆਇਆ ਗਿਆ ਸੀ, ਉਹ ਸਿਰਫ 2 ਦਿਨ ਦਾ ਸੀ। ਇਸ ਬਾਰੇ ਗਾਇਨੀ ਵਾਰਡ ਤੋਂ ਦੱਸਿਆ ਗਿਆ ਕਿ ਲੜਕੀ ਦੇ ਪਿਛਲੇ ਹਿੱਸੇ ‘ਤੇ ਇਕ ਵਾਧੂ ਅੰਗ ਸਾਹਮਣੇ ਆਇਆ ਹੈ। ਅੱਧਾ ਸਰੀਰ ਇਕੋ ਰੀੜ੍ਹ ਦੀ ਹੱਡੀ ਨਾਲ ਜੁੜਿਆ ਹੋਇਆ ਸੀ। ਅਸੀਂ ਪਰਿਵਾਰਕ ਮੈਂਬਰਾਂ ਦੀ ਇਜਾਜ਼ਤ ਨਾਲ 7 ਦਿਨਾਂ ਦੀ ਉਮਰ ਵਿੱਚ ਬੱਚੀ ਦੀ ਦਿੱਕਤ ਦੂਰ ਹੋ ਗਈ।