ਲੁਧਿਆਣਾ ‘ਚ ਆਏ ਦਿਨ ਗੈਂਗਵਾਰ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ । ਅਜਿਹੀ ਹੀ ਇਕ ਵਾਰਦਾਤ ਲੁਧਿਆਣਾ ਦੇ ਦੁੱਗਰੀ ਮਿਗ ਫਲੈਟਾਂ ਕੋਲ ਹੋਈ, ਜਿਸ ਵਿੱਚ 2 ਗੈਂਗ ਹਥਿਆਰਾਂ ਨਾਲ ਆਹਮਣੇ ਸਾਹਮਣੇ ਸਨ । ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕੇ ਦੋ ਗਰੁੱਪ ਆਪਸ ਵਿੱਚ ਆਹਮੋ-ਸਾਹਮਣੇ ਹਨ ਅਤੇ ਗੋਲੀ ਵੀ ਚੱਲੀ ਹੈ।
ਜਾਣਕਾਰੀ ਮੁਤਾਬਕ ਤਲਵਾਰਾਂ , ਬੇਸਬਾਲ ਬੈਟ ਆਦਿ ਹਥਿਆਰ ਲੈ ਕੇ 2 ਦੋ ਗਰੁਪ ਆਹਮੋ ਸਾਹਮਣੇ ਸਨ। ਜਿਸ ਦਾ ਕਾਰਨ ਇਕ ਵਿਅਕਤੀ ਵੱਲੋਂ ਦੂਸਰੇ ਦੀ ਭੈਣ ਨੂੰ ਕੀਤੇ ਗਏ ਅਸ਼ਲੀਲ ਮੈਸੇਜ ਸੀ । ਜਿਸ ਤੋਂ ਬਾਅਦ ਦੋਵਾਂ ਗਰੁੱਪਾਂ ਨੇ ਆਪਸ ਵਿੱਚ ਸਮਾਂ ਬੰਨ੍ਹਿਆ ਅਤੇ ਹਥਿਆਰਾਂ ਸਮੇਤ ਪਹੁੰਚੇ। ਪਰ ਗ਼ਨੀਮਤ ਰਹੀ ਕੀ ਸੰਜੂ ਨਾਂ ਦੇ ਵਿਅਕਤੀ ਵੱਲੋਂ ਦੋ ਫਾਇਰ ਕਾਰਨ ਵੱਡੀ ਲੜਾਈ ਟਲ ਗਈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਜੂ ਜਿਸ ਵੱਲੋਂ ਗੋਲੀ ਚਲਾਈ ਗਈ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ ।
ਪੁਲਿਸ ਨੇ ਕਿਹਾ ਕਿ ਆਰੋਪੀਆਂ ਉਪਰ ਪਹਿਲਾਂ ਵੀ ਮੁਕੱਦਮੇ ਦਰਜ ਹਨ ਅਤੇ ਜਿਹੜਾ ਪਿਸਤੌਲ ਬਰਾਮਦ ਕੀਤਾ ਗਿਆ ਹੈ ਗੈਰਕਾਨੂੰਨੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਪਿਸਤੌਲ ਕਿਥੋਂ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ : ਅਮਰਿੰਦਰ ਕੋਲ ਭਾਜਪਾ ਦੇ ਵਫ਼ਦ ਲਈ ਸਮਾਂ ਹੈ, ਮੰਗਾਂ ਲਈ ਅੰਦੋਲਨ ਕਰ ਰਹੇ ਪੰਜਾਬੀਆਂ ਲਈ ਕੋਈ ਨਹੀਂ: ਸੁਖਬੀਰ ਬਾਦਲ