ਲੋਕ ਪਹਿਲਾਂ ਹੀ ਕੋਰੋਨਾ ਮਹਾਮਾਰੀ ਕਰਕੇ ਆਰਥਿਕ ਮਾਰ ਝੱਲ ਰਹੇ ਹਨ, ਉੱਤੋਂ ਪੰਜਾਬ ਵਿੱਚ ਸੁਰਸਾ ਦੇ ਮੂੰਹ ਵਾਂਗ ਵੱਧ ਰਹੀਆਂ ਪੈਟਰੋਲ ਦੀਆਂ ਕੀਮਤਾਂ ਨੇ ਪੰਜਾਬੀਆਂ ਦਾ ਲੱਕ ਭੰਨ ਦਿੱਤਾ ਹੈ। ਅੱਜ 14 ਜੁਲਾਈ ਵਿੱਚ ਪੰਜਾਬ ਵਿਚ ਪੈਟਰੋਲ ਦੀ ਕੀਮਤ 102.21 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਸੀ।
ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 91.74 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਦੂਜ ਪਾਸ ਡੀਜ਼ਲ ਦੀ ਕੀਮਤ ਚੰਡੀਗੜ੍ਹ ਵਿਚ 89.35 ਰੁਪਏ ਅਤੇ ਪੈਟਰੋਲ ਦੀ ਕੀਮਤ 97.31 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਅੱਜ ਦੇ ਸਮੇਂ ਵਿੱਚ ਜਿਥੇ ਹਰ ਪਰਿਵਾਰਕ ਮੈਂਬਰ ਲਈ ਵੱਖੋ-ਵੱਖ ਵਾਹਨ ਹਨ, ਉਥੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨਾਲ ਪੂਰੇ ਘਰ ਦਾ ਆਰਥਿਕ ਢਾਂਚਾ ਹਿਲ ਜਾਂਦਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਹੋਟਲ ਮਾਲਕ ਵੱਲੋਂ ਖੁਦਕੁਸ਼ੀ, ਔਰਤ ਸਾਥੀਆਂ ਨਾਲ ਮਿਲ ਕੇ ਕਰ ਰਹੀ ਸੀ ਬਲੈਕਮੇਲ
ਜਾਣੋ ਤੁਹਾਡੇ ਸ਼ਹਿਰ ਵਿਚ ਕੀਮਤ ਕਿੰਨੀ ਹੈ
ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਤੁਸੀਂ ਐਸਐਮਐਸ ਰਾਹੀਂ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੀ ਵੈਬਸਾਈਟ ਦੇ ਅਨੁਸਾਰ, ਤੁਹਾਨੂੰ ਆਪਣਾ ਸਿਟੀ ਕੋਡ ਲਿਖਣਾ ਪਏਗਾ ਜਿਸ ਨੂੰ RSO ਸਪੇਸ 9224992249 ਨੰਬਰ ‘ਤੇ ਭੇਜਣਾ ਪਵੇਗਾ। ਹਰੇਕ ਸ਼ਹਿਰ ਲਈ ਕੋਡ ਵੱਖਰਾ ਹੁੰਦਾ ਹੈ, ਜੋ ਤੁਸੀਂ ਆਈਓਸੀਐਲ ਦੀ ਵੈਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ।