ਚੰਡੀਗੜ੍ਹ ਪੁਲਿਸ ਵੱਲੋਂ ਬੀਤੇ ਦਿਨ 250-300 ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦੀਆਂ ਗੱਡੀਆਂ ‘ਤੇ ਹਮਲੇ ਦੇ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਇਸ ਸੰਬੰਧੀ ਮੁਕੱਦਮਾ ਨੰਬਰ 55 ਮਿਤੀ 17.07.2021, ਪੀ.ਐੱਸ. 49, ਚੰਡੀਗੜ੍ਹ ਵਿਖੇ ਦਰਜ ਕੀਤਾ ਹੈ। ਚੰਡੀਗੜ੍ਹ ਦੀ ਸਥਾਨਕ ਪੁਲਿਸ ਨੇ ਮੋਟਰ ਮਾਰਕੀਟ ਸੈਕਟਰ -48, ਚੰਡੀਗੜ੍ਹ ਵਿਖੇ ਪ੍ਰਦਰਸ਼ਨਕਾਰੀਆਂ ਦੇ ਕੁਝ ਵਿਅਕਤੀਆਂ, ਟਰੈਕਟਰਾਂ ਦੀ ਪਛਾਣ ਕੀਤੀ। ਪੁਲਿਸ ਨੇ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਸੀ, ਜਿਨ੍ਹਾਂ ਨੂੰ ਫਿਰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।
ਇਨ੍ਹਾਂ ਵਿੱਚ (1) ਮਨਦੀਪ ਸਿੰਘ ਪੁੱਤਰ ਜਗਜੀਤ ਸਿੰਘ (2) ਸਰਵੇਸ਼ ਯਾਦਵ ਪੁੱਤਰ ਸੂਰਜਮਲ (3) ਅਮਨਦੀਪ ਸਿੰਘ ਪੁੱਤਰ ਦਾਰਾ ਸਿੰਘ (4) ਇੱਕ ਔਰਤ (5) ਮਲਵਿੰਦਰਪਾਲ ਸਿੰਘ ਉਰਫ ਲਾਡੀ ਪੰਨੂੰ ਪੁੱਤਰ ਅਮਰੀਕ ਸਿੰਘ (6) ਸਰਬੰਸ ਪਰਤੀਕ ਪੁੱਤਰ ਸਰਦੂਲ ਸਿੰਘ (7) ਰਘਬੀਰ ਸਿੰਘ ਪੁੱਤਰ ਅਵਤਾਰ ਸਿੰਘ (8) ਹਰਮਨਪ੍ਰੀਤ ਸਿੰਘ ਪੁੱਤਰ ਦਵਿੰਦਰਪਾਲ ਸਿੰਘ (9) ਪ੍ਰਭਜੋਤ ਸਿੰਘ ਪੁੱਤਰ ਗੁਰਦੀਪ ਸਿੰਘ (10) ਰਾਜ ਕਰਨ ਸਿੰਘ ਪੁੱਤਰ ਅੰਗਰੇਜ ਸਿੰਘ (11) ਪ੍ਰਤੀਕ ਸਿੰਘ ਪੁੱਤਰ ਸੁਖਵਿੰਦਰ ਸਿੰਘ (12) ਗੀਤੇਂਦਰ ਸਿੰਘ ਪੁੱਤਰ ਸਰਜੰਟ ਸਿੰਘ (13) ਗੁਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ (14) ਨਵਦੀਪ ਸਿੰਘ ਪੁੱਤਰ ਜੈ ਸਿੰਘ (15) ਬਿੱਕਰ ਸਿੰਘ ਪੁੱਤਰ ਮਨਜੀਤ ਸਿੰਘ (16) ਕੁਲਦੀਪ ਸਿੰਘ ਪੁੱਤਰ ਮਹਿਤਾਬ ਸਿੰਘ (17) ਗੁਰਕਰਨਪ੍ਰੀਤ ਸਿੰਘ ਪੁੱਤਰ ਸਤਿੰਦਰ ਸਿੰਘ (18) ਕਰਨਪ੍ਰੀਤ ਸਿੰਘ ਪੁੱਤਰ ਬਲਿਹਾਰ ਸਿੰਘ (19) ਰਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ (20) ਦਿਲਰਾਜ ਸਿੰਘ ਪੁੱਤਰ ਅਮਰੀਕ ਸਿੰਘ (21) ਰਾਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਅਤੇ (22) ਇਕ ਔਰਤ ਸ਼ਾਮਲ ਸਨ।
ਇਸ ਤੋਂ ਇਲਾਵਾ ਮਾਮਲੇ ਦੀ ਜਾਂਚ ਦੌਰਾਨ ਧਾਰਾ 332, 353 ਆਈਪੀਸੀ ਸ਼ਾਮਲ ਕੀਤੀ ਗਈ ਅਤੇ ਇਸ ਕੇਸ ਵਿੱਚ ਦੋਸ਼ੀ ਰਾਜਿੰਦਰ ਸਿੰਘ ਪੁੱਤਰ ਲੈਫਟੀਨੈਂਟ ਰਾਮ ਸਿੰਘ, ਹਰਪ੍ਰੀਤ ਸਿੰਘ ਪੁੱਤਰ ਰਘਬੀਰ ਸਿੰਘ ਅਤੇ ਮਾਲਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਕੇਸ ਦੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਭਾਜਪਾ ਆਗੂਆਂ ‘ਤੇ ਹਮਲਾ, ਕਿਸਾਨਾਂ ਨੇ ਵਰ੍ਹਾਏ ਇੱਟਾਂ ਪੱਥਰ ਤੇ ਡੰਡੇ
ਦੱਸਣਯੋਗ ਹੈ ਕਿ ਚੰਡੀਗੜ੍ਹ ਦੇ ਸੈਕਟਰ -48 ਸਥਿਤ ਮੋਟਰ ਮਾਰਕੀਟ ਵਿਖੇ ਹੰਗਾਮਾ ਕੀਤਾ। ਚੰਡੀਗੜ੍ਹ ਦੇ ਮੇਅਰ ਰਵੀਕਾਂਤ ਸ਼ਰਮਾ, ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਹਿਮਾਚਲ ਦੇ ਸਹਿ ਇੰਚਾਰਜ ਸੰਜੇ ਟੰਡਨ ਸਮੇਤ ਮੰਡਲ ਪ੍ਰਧਾਨ ਅਭੀ ਭਸੀਨ ਦੀ ਗੱਡੀ ‘ਤੇ ਡੰਡਿਆਂ ਅਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਕਥਿਤ ਕਿਸਾਨਾਂ ਨੇ ਲੰਬੇ ਸਮੇਂ ਤੋਂ ਮੇਅਰ ਸਣੇ ਭਾਜਪਾ ਦੇ ਹੋਰ ਨੇਤਾਵਾਂ ਦੇ ਕਾਫਲੇ ਦਾ ਘਿਰਾਓ ਕੀਤਾ। ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਮੇਅਰ ਅਤੇ ਹੋਰ ਨੇਤਾਵਾਂ ਨੂੰ ਸਖਤ ਮਿਹਨਤ ਤੋਂ ਬਾਅਦ ਬਾਹਰ ਕੱਢਿਆ। ਇਸ ਦੌਰਾਨ ਐਸਪੀ ਸਾਊਥ ਸ਼ਰੂਤੀ ਅਰੋੜਾ, ਸੈਕਟਰ 49 ਥਾਣਾ ਇੰਚਾਰਜ ਸਮੇਤ ਭਾਰੀ ਪੁਲਿਸ ਫੋਰਸ ਮੌਜੂਦ ਸੀ।