ਰੂਪਨਗਰ : ਨੂਰਪੁਰ ਬੇਦੀ ਦੇ ਨਜ਼ਦੀਕ ਪਿੰਡ ਆਦਮਪੁਰ ਦੀ ਦੀ ਧੀ ਰਮਨ ਨੇ ਆਪਣੇ ਮਾਪਿਆਂ ਦੇ ਸੁਪਨੇ ਨੂੰ ਪੂਰਾ ਕਰਦਿਆਂ ਪਿਛਲੇ ਦਿਨੀਂ ਹੋਈ ਬੈੱਕਲਾਗ ਮਾਸਟਰ ਕੇਡਰ ਦੀ ਇੰਗਲਿਸ਼ ਪ੍ਰੀਖਿਆ ਵਿਚੋਂ ਪੂਰੇ ਪੰਜਾਬ ਵਿੱਚ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ। ਰਮਨ ਵੱਲੋਂ 150 ਅੰਕਾਂ ਵਿੱਚੋਂ 144 ਅੰਕ ਲੈ ਕੇ ਪੰਜਾਬ ਭਰ ਵਿੱਚ ਪਹਿਲਾ ਰੈਂਕ ਹਾਸਲ ਕੀਤਾ ਗਿਆ ਹੈ।
ਇਸ ਮੌਕੇ ਗੱਲ ਕਰਦਿਆਂ ਰਮਨ ਨੇ ਦੱਸਿਆ ਹੈ ਕਿ ਉਹ ਗਵਾਲੀਅਰ (ਮੱਧ ਪ੍ਰਦੇਸ਼) ਆਪਣੀਆਂ ਦੋ ਛੋਟੀਆਂ ਧੀਆਂ ਅਤੇ ਪਤੀ ਨਾਲ ਰਹਿੰਦੀ ਸੀ, ਜਿਸ ਦੌਰਾਨ ਉਹ ਘਰੇਲੂ ਕੰਮਾਂ ਅਤੇ ਦੋ ਧੀਆਂ ਦੀ ਦੇਖਭਾਲ ਕਰਨ ਤੋਂ ਬਾਅਦ ਪੜ੍ਹਾਈ ਕਰਦੀ ਸੀ ਅਤੇ ਮੈਂ ਖੁਦ ਹੀ ਘਰ ਸੰਭਾਲਦੀ ਸੀ। ਇਸ ਮੌਕੇ ਉਸਨੇ ਦੱਸਿਆ ਹੈ ਕਿ ਉਸ ਦੇ ਪਤੀ ਏਅਰਫੋਰਸ ਵਿੱਚ ਕੰਮ ਕਰਦੇ ਹਨ ਅਤੇ ਉਹ ਘਰ ਦੇ ਕੰਮਾਂ ਵਿੱਚ ਵੀ ਉਸ ਦੀ ਬਹੁਤ ਮਦਦ ਕਰਦੇ ਸਨ।
ਰਮਨ ਆਪਣੇ ਮਾਪਿਆਂ ਦੀ ਇਕਲੌਤੀ ਧੀ ਹੈ ਅਤੇ ਉਸ ਨੂੰ ਕਦੇ ਵੀ ਉਸਦੇ ਮਾਪਿਆਂ ਨੇ ਧੀ ਨਹੀਂ ਮੰਨਿਆ ਹੈ ਅਤੇ ਉਸਨੇ ਇੱਕ ਪੁੱਤਰ ਵਜੋਂ ਪੜ੍ਹਾਈ ਕੀਤੀ ਹੈ। ਰਮਨ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਘੇਰਿਆ ਵਿੱਤ ਮੰਤਰੀ ਬਾਦਲ ਦਾ ਦਫਤਰ, ਤੋੜੇ ਬੈਰੀਕੇਡਸ, ਪੁਲਿਸ ਨਾਲ ਹੋਈ ਝੜਪ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਮਨ ਨੇ ਦੱਸਿਆ ਹੈ ਕਿ ਹਰ ਮਾਂ-ਪਿਓ ਨੂੰ ਆਪਣੀਆਂ ਧੀਆਂ ਦਾ ਹਰ ਖੇਤਰ ਵਿਚ ਅੱਗੇ ਵਧਣ ਲਈ ਸਾਥ ਦੇਣਾ ਚਾਹੀਦਾ ਹੈ, ਜਿਸ ਤਰ੍ਹਾਂ ਉਸ ਦੇ ਮਾਪਿਆਂ ਨੇ ਉਸ ਦਾ ਸਾਥ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਧੀਆਂ ਸਾਡੇ ਦੇਸ਼ ਦੀ ਸ਼ਾਨ ਹੈ ਅਤੇ ਭਾਰਤ ਦੀਆਂ ਧੀਆਂ ਦੇਸ਼ ਦਾ ਨਾਂ ਪੂਰੀ ਦੁਨੀਆ ਵਿੱਚ ਰੋਸ਼ਨ ਕਰ ਰਹੀਆਂ ਹਨ। ਰਮਨ ਨੇ ਅੱਗੇ ਦੱਸਿਆ ਕਿ ਉਸ ਦਾ ਸੁਪਨੇ ਨੂੰ ਪੂਰਾ ਕਰਨ ਲਈ ਉਸ ਦੇ ਪਤੀ ਕਰਮਜੀਤ ਸਿੰਘ ਬਰਾੜ, ਪਿਤਾ ਮੋਹਨ ਸਿੰਘ ਬੰਗਾ, ਮਾਤਾ ਕਰਨੈਲ ਕੌਰ ਨੇ ਪੂਰਾ ਯੋਗਦਾਨ ਦਿੱਤਾ।