live updates parliaments monsoon session: ਖੇਤੀ ਕਾਨੂੰਨ ਅਤੇ ਜਾਸੂਸੀ ਕਾਂਡ ਨੂੰ ਲੈ ਕੇ ਅੱਜ ਵੀ ਸੰਸਦ ‘ਚ ਹੰਗਾਮਾ ਹੋਇਆ।ਇਸਦਾ ਕਾਰਨ ਸੰਸਦ ਦੀ ਕਾਰਵਾਈ ਚੱਲ ਨਹੀਂ ਸਕੀ।ਸੰਸਦ ਸ਼ੁਰੂ ਹੋਣ ਦੇ ਕੁਝ ਹੀ ਦੇਰ ਬਾਅਦ ਲੋਕਸਭਾ ਅਤੇ ਰਾਜਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।ਦੂਜੇ ਪਾਸੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਸੰਗਠਨ ਵੀ ਅੱਜ ਤੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਕਿਸਾਨ ਸੰਸਦ ਲਗਾ ਰਹੇ ਹਨ।
ਕਿਸਾਨ ਸੰਸਦ ‘ਚ ਸ਼ਾਮਲ ਹੋਣ ਦੇ ਲਈ 200 ਕਿਸਾਨਾਂ ਨੂੰ ਪੁਲਿਸ ਵਲੋਂ ਆਗਿਆ ਮਿਲੀ ਹੈ।ਸੰਸਦ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੋਰ ਗਰੁੱਪ ਦੀ ਬੈਠਕ ਸ਼ੁਰੂ ਹੋ ਗਈ ਹੈ।ਇਸ ਬੈਠਕ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਬੀਜੇਪੀ ਪ੍ਰਧਾਨ ਜੇਪੀ ਨੱਡਾ ਮੌਜੂਦ ਹਨ।
ਸੰਸਦ ‘ਚ ਰਾਜਨੀਤੀ ਨੂੰ ਲੈ ਕੇ ਇਹ ਬੈਠਕ ਚੱਲ ਰਹੀ ਹੈ।ਬੈਠਕ ‘ਚ ਖੇਤੀ ਮੰਤਰੀ ਨਰਿੰਦਰ ਤੋਮਰ, ਸੰਸਦੀ ਕਾਰਜਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਪੀਯੂਸ਼ ਗੋਇਲ ਵੀ ਪਹੁੰਚ ਗਏ ਹਨ