ਟੋਕਿਓ ਓਲੰਪਿਕਸ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ। ਇਸ ਦੌਰਾਨ ਇਸ ਦੇ ਉਦਘਾਟਨੀ ਸਮਾਰੋਹ ਵਿੱਚ ਪੰਜਾਬ ਤੋਂ ਪੁਰਸ਼ ਹਾਕੀ ਟੀਮ ਦੇ ਕੈਪਟਨ ਮਨਪ੍ਰੀਤ ਸਿੰਘ ਵੱਲੋਂ ਭਾਰਤ ਦੀ ਅਗਵਾਈ ਕਰਦੇ ਹੋਏ ਦੇਸ਼ ਦਾ ਝੰਡਾ ਧਾਰਕ ਹੋਣ ਨੂੰ ਪੰਜਾਬ ਲਈ ਮਾਣ ਵਾਲੀ ਗੱਲ ਕਹੀ ਅਤੇ ਸਾਰੇ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਟਵੀਟ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ, ਜਦੋਂ ਸਾਡੇ ਹਾਕੀ ਦੇ ਕੈਪਟਨ ਡੀਐਸਪੀ ਮਨਪ੍ਰੀਤ ਸਿੰਘ ਟੋਕਿਓ 2020 ਵਿਖੇ ਉਦਘਾਟਨੀ ਸਮਾਰੋਹ ਵਿਚ ਭਾਰਤੀ ਟੁਕੜੀ ਦੀ ਅਗਵਾਈ ਕੀਤੀ। ਸਾਰੇ ਭਾਰਤੀ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ। ਆਪਣੀ ਪੂਰੀ ਕੋਸ਼ਿਸ਼ ਕਰੋ ਅਤੇ ਸਾਨੂੰ ਮਾਣ ਦਿਉ!
ਦੱਸਣਯੋਗ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਓਲੰਪਿਕਸ ਵਿੱਚ ਦੋ ਖਿਡਾਰੀਆਂ ਨੇ ਝੰਡਿਆਂ ਨਾਲ ਭਾਰਤ ਦੀ ਅਗਵਾਈ ਕੀਤੀ। ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਤੇ ਕੈਪਟਨ ਮਨਪ੍ਰੀਤ ਸਿੰਘ ਨੇ ਭਾਰਤ ਤੋਂ ਉਦਘਾਟਨ ਸਮਾਰੋਹ ਵਿੱਚ ਦੇਸ਼ ਦੇ ਝੰਡੇ ਲਹਿਰਾਏ।
ਇਹ ਵੀ ਪੜ੍ਹੋ : Tokyo Olympic : ਓਲੰਪਿਕ ਖੇਡਾਂ ‘ਤੇ ਛਾਏ ਕੋਰੋਨਾ ਦੇ ਬੱਦਲ, ਪੌਜੇਟਿਵ ਮਾਮਲੇ ਹੋਏ 100 ਤੋਂ ਪਾਰ
ਦੱਸ ਦੇਈਏ ਕਿ ਟੋਕਿਓ ਓਲੰਪਿਕਸ ਅੱਜ ਤੋਂ ਸ਼ੁਰੂ ਹੋ ਕੇ 8 ਅਗਸਤ ਨੂੰ ਖਤਮ ਹੋਣਗੇ। ਜਾਪਾਨ ਦੇ ਪ੍ਰਬੰਧਕਾਂ ਨੇ ਆਉਣ ਵਾਲੇ ਟੋਕਿਓ ਓਲੰਪਿਕ ਖੇਡਾਂ ਦੌਰਾਨ ਸਟੇਡੀਅਮ ਦੀ ਸਮਰੱਥਾ ਦੇ 50 ਪ੍ਰਤੀਸ਼ਤ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨਾਲ ਸਾਰੇ ਸਥਾਨਾਂ ‘ਤੇ ਦਰਸ਼ਕਾਂ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ।