ਚੰਡੀਗੜ੍ਹ ਦੇ ਦੜਵਾ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਬਣੇ ਕਬਿਰਸਤਾਨ ਵਿਚ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਜੇਸੀਬੀ ਮਸ਼ੀਨ ਨਾਲ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਪਰ ਜਦੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਮਸ਼ੀਨ ਨੂੰ ਰੋਕ ਲਿਆ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਦਯੋਗਿਕ ਖੇਤਰ ਦੇ ਦੜਵਾ ਵਿਖੇ ਸਥਿਤ ਸਖੀ ਸਰਵਰ ਸੁਲਤਾਨ ਲਖਦਾਤਾ ਮਜ਼ਾਰ ਅਤੇ ਕਬਿਰਸਤਾਨ ਦੀਆਂ ਨਾਜਾਇਜ਼ ਉਸਾਰੀਆਂ ਹਟਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਦੇ ਬਾਵਜੂਦ, ਸ਼ੁੱਕਰਵਾਰ ਨੂੰ, ਕੁਝ ਲੋਕਾਂ ਨੇ ਜੇਸੀਬੀ ਦੀ ਮਦਦ ਨਾਲ ਲਾਸ਼ਾਂ ਨੂੰ ਕਬਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਜੋ ਜ਼ਮੀਨ ‘ਤੇ ਕਬਰਿਸਤਾਨ ਦੇ ਸਬੂਤ ਮਿਟਾਏ ਜਾ ਸਕਣ। ਇਸ ਜਾਣਕਾਰੀ ‘ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਤਰਾਜ਼ ਜਤਾਇਆ ਅਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਮੌਕੇ ‘ਤੇ ਪਹੁੰਚੀ ਚੌਕੀ ਪੁਲਿਸ ਨੇ ਜੇਸੀਬੀ ਨੂੰ ਕਾਬੂ ਕਰ ਲਿਆ ਅਤੇ ਮਾਮਲੇ ਵਿੱਚ ਡੀਡੀਆਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪਟਿਆਲਾ ਦੇ 16 ਸਾਲਾ ਜਸਕਰਨ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਜਿੱਤਿਆ ਸਿਲਵਰ ਤਮਗਾ, ਕੈਪਟਨ ਨੇ ਦਿੱਤੀ ਵਧਾਈ
30 ਜੂਨ 2021 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਕਬਰੇ ਅਤੇ ਕਬਰਿਸਤਾਨ ਦੀ ਸੁਰੱਖਿਆ ਅਤੇ ਗੈਰ ਕਾਨੂੰਨੀ ਉਸਾਰੀਆਂ ਨੂੰ ਹਟਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਅਬਦੁੱਲ ਰਜ਼ਾਕ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਨੇ ਡੀਐਸਪੀ ਦੀ ਅਗਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਅਬਦੁੱਲ ਰਜ਼ਾਕ ਨੇ ਦੱਸਿਆ ਕਿ ਉਹ ਦਰਗਾਹ ਅਤੇ ਕਬਰਿਸਤਾਨ ਵਾਲੀ ਜ਼ਮੀਨ ਦਾ ਕੇਸ ਹੇਠਲੀ ਅਦਾਲਤ ਤੋਂ ਲੈ ਕੇ ਹਾਈ ਕੋਰਟ ਤੱਕ ਜਿੱਤ ਗਿਆ ਹੈ। ਉਨ੍ਹਾਂ ਕੋਲ ਸਾਰੇ ਸਬੂਤ ਹਨ ਪਰ ਅਮਨ ਬਜਾਜ, ਗੁਰਪ੍ਰੀਤ ਸਿੰਘ, ਹੈਪੀ ਸਿੰਘ, ਆਨੰਦ ਸਿੰਗਲਾ ਅਤੇ ਮਹਿਬੂਬ ਸਣੇ ਕੁਝ ਲੋਕ ਆਪਣੀ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਜਦਕਿ ਉਸ ਕੋਲ ਜ਼ਮੀਨ ਦੇ ਸਾਰੇ ਕਾਗਜ਼ਾਤ ਹਨ। ਇਸ ਮਾਮਲੇ ਵਿੱਚ ਇੱਕ ਹਫ਼ਤਾ ਪਹਿਲਾਂ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਚਾਹਲ ਨੇ ਵੀ ਮੌਕੇ ਦਾ ਦੌਰਾ ਕਰਕੇ ਜ਼ਮੀਨ ਦੀ ਵੀਡੀਓਗ੍ਰਾਫੀ ਕਰਵਾ ਲਈ ਸੀ।
ਇਹ ਵੀ ਪੜ੍ਹੋ : ਨਸ਼ੇ ਦੇ ਲੱਕ ਟੁੱਟਣ ਦਾ ਦਾਅਵਾ ਖੋਖਲਾ : ਨਸ਼ੇ ਲਈ ਐਨ.ਆਰ.ਆਈ ਦਾ ਲੱਖਾਂ ਦਾ ਸਮਾਨ ਵੇਚਿਆ ਕਬਾੜ ਦੇ ਭਾਅ, ਮਾਮਲਾ ਦਰਜ